ਅੰਮ੍ਰਿਤਸਰ (ਨੀਰਜ)-ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਵਲੋਂ ਆਈ ਨਮਕ ਦੀ ਖੇਪ 'ਚੋਂ 532 ਕਿਲੋ ਹੈਰੋਇਨ ਫੜੇ ਜਾਣ ਦੀ ਜਾਂਚ ਅਜੇ ਪੂਰੀ ਵੀ ਨਹੀਂ ਹੋਈ ਕਿ ਹੁਣ ਕਸਟਮ ਵਿਭਾਗ ਦੀ ਟੀਮ ਨੇ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਬੋਗੀ 'ਚੋਂ 1 ਕਿਲੋ ਹੈਰੋਇਨ ਜ਼ਬਤ ਕਰ ਲਈ।
ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ 40 ਬੋਗੀਆਂ ਭਾਰਤ ਭੇਜੀਆਂ ਗਈਆਂ ਸਨ, ਜਿਨ੍ਹਾਂ ਦੀ ਅਟਾਰੀ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਦੀ ਟੀਮ ਵਲੋਂ ਰੈਮਜਿੰਗ ਕੀਤੀ ਗਈ। ਇਸ ਦੌਰਾਨ ਇਕ ਬੋਗੀ ਦੇ ਅੰਦਰ ਬਣੀ ਕੈਵੇਟੀਜ਼ 'ਚ ਢਾਈ ਸੌ-ਢਾਈ ਸੌ ਗ੍ਰਾਮ ਦੇ 4 ਹੈਰੋਇਨ ਦੇ ਲੁਕਾਏ ਪੈਕੇਟ ਫੜੇ ਗਏ। 2 ਹਫ਼ਤੇ ਪਹਿਲਾਂ ਹੀ ਇਸ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਦੀ ਰੈਮਜਿੰਗ ਟੀਮ ਨੇ ਪਾਕਿਸਤਾਨੀ ਮਾਲ ਗੱਡੀ ਦੀ ਇਕ ਬੋਗੀ ਦੀਆਂ ਵੈਕਿਊਮ ਪਾਈਪਾਂ 'ਚ ਲੁਕਾਈ ਗਈ 1 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਸੀ, ਜਿਸ ਦੀ ਅਜੇ ਤੱਕ ਜਾਂਚ ਪੂਰੀ ਨਹੀਂ ਹੋ ਸਕੀ। ਫਿਲਹਾਲ ਆਈ. ਸੀ. ਪੀ. ਟਰੱਕ ਤੋਂ ਬਾਅਦ ਹੁਣ ਟਰੇਨ 'ਚ ਹੈਰੋਇਨ ਭੇਜ ਕੇ ਪਾਕਿਸਤਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹੈਰੋਇਨ ਸਮੱਗਲਿੰਗ ਤੋਂ ਬਾਜ਼ ਨਹੀਂ ਆਵੇਗਾ। ਆਈ. ਸੀ. ਪੀ. ਅਟਾਰੀ ਅਤੇ ਅਟਾਰੀ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਸਮੇਤ ਹੋਰ ਸੁਰੱਖਿਆ ਏਜੰਸੀਆਂ ਨੂੰ ਹੋਰ ਚੌਕਸ ਰਹਿਣਾ ਹੋਵੇਗਾ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
SGPC ਤੇ ਬਾਦਲ ਵਲੋਂ ਮੋਦੀ ਨੂੰ ਪ੍ਰਕਾਸ਼ ਪੁਰਬ ਸਬੰਧੀ ਸੱਦਾ ਦੇਣ 'ਤੇ ਪੰਜਾਬ ਸਰਕਾਰ ਨਾਖੁਸ਼
NEXT STORY