ਲੁਧਿਆਣਾ (ਰਾਜ)- ਸਾਈਬਰ ਠੱਗੀ ਤੋਂ ਬਚਾਉਣ ਲਈ ਸਾਈਬਰ ਕ੍ਰਾਈਮ ਦੀ ਪੁਲਸ ਹਮੇਸ਼ਾਂ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਕਿ ਆਪਣੇ ਬੈਂਕ ਦੀ ਡਿਟੇਲ ਅਤੇ ਓ. ਟੀ. ਪੀ. ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਨਾ ਦਿਓ। ਇਸ ਤਰ੍ਹਾਂ ਸਾਈਬਰ ਠੱਗੀ ਤੋਂ ਬਚਿਆ ਜਾ ਸਕਦਾ ਹੈ। ਮਾਡਲ ਟਾਊਨ ਦੇ ਇਕ ਵਿਅਕਤੀ ਨੇ ਇਸ ਤਰ੍ਹਾਂ ਹੀ ਕੀਤਾ। ਉਸ ਨੂੰ ਵਾਰ-ਵਾਰ ਅਣਪਛਾਤਾ ਵਿਅਕਤੀ ਕਾਲ ਕਰ ਕੇ ਬੈਂਕ ਡਿਟੇਲ ਮੰਗ ਰਿਹਾ ਸੀ ਪਰ ਵਿਅਕਤੀ ਨੇ ਉਸ ਨੂੰ ਕਿਸੇ ਤਰ੍ਹਾਂ ਦੀ ਡਿਟੇਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਮੋਬਾਈਲ ਦਾ ਇੰਟਰਨੈੱਟ ਬੰਦ ਕਰ ਦਿੱਤਾ ਪਰ ਸਾਈਬਰ ਠੱਗ ਜ਼ਿਆਦਾ ਸ਼ਾਤਿਰ ਨਿਕਲੇ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੀ ਅਦਾਲਤ 'ਚ ਕੁੜੀ ਦਾ ਖ਼ੌਫ਼ਨਾਕ ਕਾਰਾ! ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਠੱਗਾਂ ਨੇ ਪਤਾ ਨਹੀਂ ਕਿਸ ਤਰਾਂ ਬੈਂਕ ਖਾਤੇ ’ਚੋਂ 7.76 ਲੱਖ ਰੁਪਏ ਟਰਾਂਸਫਰ ਕਰਵਾ ਲਏ। ਜਿਉਂ ਹੀ ਵਿਅਕਤੀ ਨੂੰ ਪਤਾ ਲੱਗਾ ਉਸ ਨੇ ਤੁਰੰਤ ਬੈਂਕ ਅਤੇ ਸਾਈਬਰ ਥਾਣੇ ਨੂੰ ਇਸ ਦੀ ਸ਼ਿਕਾਇਤ ਕੀਤੀ। ਸਾਈਬਰ ਥਾਣੇ ਦੀ ਪੁਲਸ ਨੇ ਇੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਮਾਡਲ ਟਾਊਨ ’ਚ ਰਹਿੰਦਾ ਹੈ ਅਤੇ ਪ੍ਰਾਈਵੇਟ ਕੰਮ ਕਰਦਾ ਹੈ। ਉਸ ਦਾ ਲੁਧਿਆਣਾ ਅਤੇ ਜਲੰਧਰ ਵਿਚ ਘਰ ਹੈ। ਉਹ ਦੋਵੇਂ ਪਾਸੇ ਆਉਂਦਾ ਜਾਂਦਾ ਰਹਿੰਦਾ ਹੈ।
ਕੁੱਝ ਦਿਨ ਪਹਿਲਾਂ ਉਹ ਜਲੰਧਰ ਘਰ ਗਿਆ ਸੀ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਕਾਲ ਆ ਰਹੀ ਸੀ। ਕਾਲ ਕਰਨ ਵਾਲਾ ਖੁਦ ਨੂੰ ਬੈਂਕ ਦਾ ਕਰਮਚਾਰੀ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਮੋਬਾਈਲ ਹੈਕ ਹੋ ਗਿਆ ਹੈ, ਜਲ ਦੀ ਉਸ ਨੂੰ ਬੈਂਕ ਡਿਟੇਲ ਅਤੇ ਏ. ਟੀ. ਐੱਮ. ਨੰਬਰ ਦਿਓ। ਇੰਦਰਜੀਤ ਦਾ ਕਹਿਣਾ ਹੈ ਕਿ ਉਸ ਦੀ ਗੱਲ ਨੂੰ ਇਗਨੌਰ ਕਰ ਦਿੱਤਾ ਅਤੇ ਸਾਫ ਡਿਟੇਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਤਾਂ ਵੀ ਉਸ ਨੂੰ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਕਾਲ ਆ ਰਹੀ ਸੀ। ਇਸ ਲਈ ਵਾਰ-ਵਾਰ ਕਾਲ ਆਉਣ ਕਾਰਨ ਉਸ ਨੇ ਆਪਣੇ ਮੋਬਾਈਲ ਦਾ ਇੰਟਰਨੈੱਟ ਬੰਦ ਕਰ ਕੇ ਸਾਈਲੈਂਟ ਮੋਡ ’ਤੇ ਲਗਾ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
ਇਸ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਜਦ ਉਹ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਨੇ ਮੋਬਾਈਲ ਦਾ ਨੈੱਟ ਆਨ ਕੀਤਾ ਸੀ ਤਾਂ ਉਸ ਨੂੰ ਮੈਸੇਜ ਆਏ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ’ਚੋਂ 7.76 ਲੱਖ ਰੁਪਏ ਟਰਾਂਸਫਰ ਹੋ ਚੁੱਕੇ ਹਨ। ਉਸ ਨੇ ਤੁਰੰਤ ਬੈਂਕ ਅਤੇ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ’ਤੇ ਕਾਲ ਕੀਤੀ। ਉੱਧਰ ਥਾਣਾ ਸਾਈਬਰ ਕ੍ਰਾਈਮ ਦੇ ਐੱਸ. ਐੱਚ. ਓ. ਸਤਬੀਰ ਸਿੰਘ ਨੇ ਦੱਸਿਆ ਕਿ ਇਹ ਨਵੀਂ ਤਰ੍ਹਾਂ ਦਾ ਮਾਮਲਾ ਹੈ। ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਠੱਗੀ ਤੋਂ ਬਚਾਉਣ ਲਈ ਵੱਖ-ਵੱਖ ਜਗ੍ਹਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਜੋ ਕਿ ਅੱਗੇ ਵੀ ਜਾਰੀ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪੇਂਡੂ ਇਲਾਕਿਆਂ ਬਾਰੇ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ, ਖ਼ਬਰ ਪੜ੍ਹ ਨਹੀਂ ਹੋਵੇਗਾ ਯਕੀਨ
NEXT STORY