ਲੁਧਿਆਣਾ(ਸਿਆਲ)-ਸਾਈਕਲਿੰਗ ਪ੍ਰਤੀ ਲੋਕਾਂ 'ਚ ਰੁਝਾਨ ਪੈਦਾ ਕਰਨ ਦੇ ਮਕਸਦ ਨਾਲ ਸਾਈਕਲਾਂ 'ਤੇ 9 ਦਿਨ ਵਿਚ ਮਨਾਲੀ ਤੋਂ ਲੇਹ-ਲੱਦਾਖ ਤਕ 480 ਕਿਲੋਮੀਟਰ ਦਾ ਸਫਰ ਤੈਅ ਕਰ ਕੇ 11 ਨੌਜਵਾਨਾਂ ਨੇ ਲੁਧਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਇਸ 'ਸਦਭਾਵਨਾ ਯਾਤਰਾ' ਵਿਚ ਸੀ. ਏ. ਨਿਖਿਲ ਜਿੰਦਲ ਤੇ ਤਪਨ ਜਿੰਦਲ ਦੀ ਅਗਵਾਈ ਵਿਚ 11 ਮੈਂਬਰੀ ਜਥੇ 'ਚ ਮੁਕੁਲ, ਸ਼ਾਮ, ਰਿਤੇਸ਼, ਰੁਬਲ, ਸਾਈਂ, ਕਾਰਤਿਕ, ਅਸ਼ਵਨੀ, ਧਰੁਵ ਤੇ ਮੋਹਿਤ ਸ਼ਾਮਲ ਸਨ। ਇਹ ਲੋਕ ਪਹਿਲਾਂ ਲੁਧਿਆਣਾ ਤੋਂ ਮਨਾਲੀ ਪੁੱਜੇ ਤੇ ਉੱਥੋਂ ਸਾਈਕਲਾਂ ਰਾਹੀਂ 16 ਜੂਨ ਨੂੰ ਯਾਤਰਾ 'ਤੇ ਨਿਕਲੇ, ਜੋ ਕਿ ਰੋਜ਼ਾਨਾ ਸਵੇਰ 5 ਵਜੇ ਨਿਕਲ ਕੇ ਕਰੀਬ 35 ਤੋਂ 70 ਕਿਲੋਮੀਟਰ ਤਕ ਸਾਈਕਲ ਚਲਾਉਂਦੇ ਸਨ। ਇਹ ਜਥਾ 24 ਜੂਨ ਨੂੰ ਆਪਣੇ ਅੰਤਿਮ ਪੜਾਅ ਲੇਹ-ਲੱਦਾਖ ਪਹੁੰਚ ਗਿਆ। ਜਿੰਦਲ ਨੇ ਦੱਸਿਆ ਕਿ ਯਾਤਰਾ ਦੌਰਾਨ ਜਗ੍ਹਾ-ਜਗ੍ਹਾ ਲੋਕਾਂ ਨੂੰ ਸਾਈਕਲ ਚਲਾਉਣ ਦੇ ਫਾਇਦੇ ਦੱਸੇ ਗਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਨ 'ਚ ਠਾਣ ਲਵੇ ਤਾਂ ਸਾਈਕਲ 'ਤੇ ਕਈ ਕਿਲੋਮੀਟਰ ਤਕ ਸਫਰ ਕਰ ਸਕਦਾ ਹੈ। ਜਿੱਥੇ ਸਾਇਕਲਿੰਗ ਸਰੀਰ ਦੇ ਲਈ ਬਿਹਤਰ ਹੈ, ਉੱਥੇ ਵਾਤਾਵਰਣ ਦੇ ਹਿੱਤ ਵਿਚ ਵੀ ਹੈ, ਕਿਉਂਕਿ ਇਸ ਨਾਲ ਪ੍ਰਦੂਸ਼ਣ ਨਹੀਂ ਫੈਲਦਾ। ਜਿੰਦਲ ਨੇ ਦੱਸਿਆ ਕਿ ਉਕਤ ਯਾਤਰਾ ਦੌਰਾਨ ਕਈ ਥਾਵਾਂ 'ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਵਾਪਸ ਲੁਧਿਆਣਾ ਪੁੱਜੇ ਨੌਜਵਾਨਾਂ ਦੇ ਜਥੇ ਦਾ ਸਵਾਗਤ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਰਾਜ ਕਾਰਜਕਾਰਨੀ ਮੈਂਬਰ ਕਮਲ ਗੁਪਤਾ ਤੇ ਰਾਈਸ ਐਂਡ ਦਾਲ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਜਿੰਦਲ ਨੇ ਕਿਹਾ ਕਿ ਨੌਜਵਾਨਾਂ ਦੀ ਇਹ ਪਹਿਲ ਸਾਰਿਆਂ ਲਈ ਚੰਗਾ ਮਾਰਗ-ਦਰਸ਼ਨ ਹੈ। ਇਸ ਨਾਲ ਹੋਰਨਾਂ ਨੌਜਵਾਨਾਂ ਵਿਚ ਵੀ ਹਾਂਪੱਖੀ ਸੁਨੇਹਾ ਜਾਵੇਗਾ
ਕੈਂਸਰ ਤੋਂ ਪੀੜਤ ਮਾਂ ਆਪਣੇ ਬੇਟੇ ਨੂੰ ਮਿਲਣ ਲਈ ਭਟਕ ਰਹੀ ਹੈ ਦਰ-ਦਰ
NEXT STORY