ਮਾਲੇਰਕੋਟਲਾ (ਜ਼ਹੂਰ)- ਡੀ. ਸੀ. ਦਫਤਰ ਇੰਪਲਾਈਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੰਨੂੰ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦਾ ਵਤੀਰਾ ਮੁਲਾਜ਼ਮਾਂ ਪ੍ਰਤੀ ਚੰਗਾ ਨਹੀਂ ਹੈ। ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਡੰਗ ਟਪਾਉਣ ਦੀ ਨੀਤੀ 'ਤੇ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਡੀ. ਸੀ . ਦਫਤਰ 'ਚ ਸਟਾਫ ਦੀ ਘਾਟ ਹੈ ਤੇ ਨਾ ਹੀ ਤਰੱਕੀਆਂ ਹੋ ਰਹੀਆਂ ਹਨ। ਸਰਕਾਰ ਮੁਲਾਜ਼ਮਾਂ ਦੀਆਂ ਗੈਰ-ਵਿੱਤੀ ਮੰਗਾਂ 'ਤੇ ਵੀ ਸੰਜੀਦਾ ਨਹੀਂ ਹੈ। ਸਰਕਾਰ ਨੂੰ ਵਾਰ-ਵਾਰ ਸਮਾਂ ਦੇ ਕੇ ਦੇਖ ਲਿਆ ਪਰ ਸੁਣਵਾਈ ਨਹੀਂ ਹੋਈ, ਇਸ ਲਈ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਲਏ ਫੈਸਲੇ ਅਨੁਸਾਰ ਹੁਣ ਯੂਨੀਅਨ ਆਪਣੀਆਂ ਹੱਕੀ ਮੰਗਾਂ ਸੰਬੰਧੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੇਗੀ, ਜਿਸ ਤਹਿਤ ਸੰਕੇਤਕ ਪਹਿਲੇ ਪੜਾਅ 'ਤੇ 15 ਤੇ 16 ਜਨਵਰੀ ਨੂੰ ਸਾਰੇ ਡੀ. ਸੀ. ਦਫ਼ਤਰਾਂ, ਐੱਸ. ਡੀ. ਐੱਮ. ਦਫਤਰਾਂ ਤੇ ਤਹਿਸੀਲਾਂ 'ਚ ਵਾਧੂ ਕੰਮ ਕਰਦੇ ਕਰਮਚਾਰੀ ਕੰਮ ਬੰਦ ਕਰ ਕੇ ਗੇਟ ਰੈਲੀਆਂ ਕਰਨਗੇ।
ਲੜਕੀਆਂ ਨੂੰ ਭਜਾਉਣ ਦੇ ਮਾਮਲੇ 'ਚ ਦੋ ਖਿਲਾਫ਼ ਮਾਮਲਾ ਦਰਜ
NEXT STORY