ਨਵਾਂਸ਼ਹਿਰ (ਮਨੋਰੰਜਨ)— ਫਗਵਾੜਾ 'ਚ ਦੋ ਧਿਰਾਂ 'ਚ ਸ਼ੁਕਰਵਾਰ ਰਾਤ ਨੂੰ ਹੋਏ ਟਕਰਾਅ ਤੋਂ ਬਾਅਦ ਪੁਲਸ ਦੇ ਵੱਲੋਂ ਦਲਿਤ ਭਾਈਚਾਰੇ ਦੇ ਕੁਝ ਲੋਕਾਂ 'ਤੇ ਧਾਰਾ 307 ਦੇ ਤਹਿਤ ਦਰਜ ਪਰਚਿਆਂ ਨੂੰ ਰੱਦ ਕਰਵਾਉਣ ਲਈ ਦਲਿਤ ਸੰਗਠਨਾਂ ਦੇ ਵੱਲੋਂ ਇਕ ਮੰਗ ਪੱਤਰ ਏ. ਡੀ. ਸੀ. ਰਣਜੀਤ ਕੌਰ ਨੂੰ ਸੌਪਿਆ ਗਿਆ। ਮੰਗ ਪੱਤਰ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਚਿਆਂ ਨੂੰ ਤੁਰੰਤ ਰੱਦ ਕਰਦੇ ਹੋਏ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਰਣਜੀਤ ਸੱਜਣ, ਕੁਲਵਿੰਦਰ ਮੰਡ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤਾਂ 'ਤੇ ਦਰਜ ਪਰਚਿਆਂ ਨੂੰ ਬਿਨਾਂ ਸ਼ਰਤ ਰੱਦ ਕਰੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ 'ਤੇ ਤੁਰੰਤ ਕਾਰਵਾਈ ਕਰੇ। ਰਣਜੀ ਸੱਜਣ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਉਨ੍ਹਾਂ 'ਤੇ ਪਰਚੇ ਦਰਜ ਕੀਤੇ ਗਏ ਹਨ। ਜਦਕਿ ਗੋਲੀ ਲੱਗਣ ਨਾਲ ਦਲਿਤ ਭਾਈਚਾਰੇ ਦੇ ਕੁਝ ਲੋਕ ਜ਼ਖਮੀ ਵੀ ਹੋ ਗਏ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦਲਿਤਾਂ 'ਤੇ ਦਰਜ ਪਰਚੇ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਮੰਗ ਪੱਤਰ ਦੇਣ ਵਾਲਿਆਂ 'ਚ ਅੰਬੇਡਕਰ ਸੇਨਾ ਆਫ ਇੰਡੀਆ, ਬੇਗਮਪੁਰ ਟਾਈਗਰ ਫੋਰਸ, ਬੇਗਮਪੁਰ ਏਕਤਾ ਦਲ, ਭੀਮ ਆਰਮੀ, ਸ਼੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਆਦਿ ਸ਼ਾਮਲ ਸੀ।
ਰੋਡਰੇਜ਼ ਮਾਮਲੇ 'ਚ ਸੁਣਵਾਈ, ਵਧ ਸਕਦੀਆਂ ਹਨ ਸਿੱਧੂ ਦੀਆਂ ਮੁਸ਼ਕਲਾਂ
NEXT STORY