ਕੁੱਲੂ (ਸ਼ੰਭੂ ਪ੍ਰਕਾਸ਼): ਪੁਲਸ ਨੇ ਮਨਾਲੀ ਪੁਲਸ ਸਟੇਸ਼ਨ ਅਧੀਨ ਆਉਂਦੇ ਪ੍ਰਿਨੀ 'ਚ ਇੱਕ 14 ਸਾਲਾ ਮੁੰਡੇ ਨੂੰ 24.700 ਗ੍ਰਾਮ ਚਿੱਟਾ ਦੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਲੜਕੇ ਵਿਰੁੱਧ ਨਾਰਕੋਟਿਕਸ ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੇ ਛੋਟੇ ਮੁੰਡੇ ਨੂੰ ਨਸ਼ੇ ਦੇ ਕਾਰੋਬਾਰ 'ਚ ਕਿਸਨੇ ਸ਼ਾਮਲ ਕੀਤਾ।
ਇਹ ਵੀ ਪੜ੍ਹੋ...ਇਨ੍ਹਾਂ ਜ਼ਿਲ੍ਹਿਆਂ 'ਚ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, 5 ਜਣਿਆ ਦੀ ਮੌਤ, 6 ਜ਼ਖਮੀ
ਪੁਲਿਸ ਲੜਕੇ ਤੋਂ ਉਸਦੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਹੇਠ ਪੁੱਛਗਿੱਛ ਕਰ ਰਹੀ ਹੈ। ਪੁਲਸ ਅਨੁਸਾਰ ਇਸ ਮੁੰਡੇ ਨੂੰ ਗ੍ਰੀਨ ਟੈਕਸ ਬੈਰੀਅਰ ਨੇੜੇ ਫੜਿਆ ਗਿਆ ਹੈ। ਮੁੰਡੇ ਦੀਆਂ ਗਤੀਵਿਧੀਆਂ ਦੇਖ ਕੇ ਸ਼ੱਕ ਹੋਇਆ ਤੇ ਉਸਦੀ ਤਲਾਸ਼ੀ ਲਈ ਗਈ ਅਤੇ ਉਸ ਕੋਲੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਹੋਈ। ਕੁੱਲੂ ਦੇ ਐਸਪੀ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਕਿਹਾ ਕਿ ਮੁਲਜ਼ਮ ਲੜਕਾ ਅੰਮ੍ਰਿਤਸਰ, ਪੰਜਾਬ ਦਾ ਰਹਿਣ ਵਾਲਾ ਹੈ। ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨਾਂ ਨੂੰ CM ਮਾਨ ਦਾ ਤੋਹਫ਼ ਤੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਨਹੀਂ , ਅੱਜ ਦੀਆਂ ਟੌਪ-10 ਖਬਰਾਂ
NEXT STORY