ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਮੋਹਰੀ 'ਟਾਈਮ ਮੈਗਜ਼ੀਨ' ਨੇ ਪਹਿਲੀ ਵਾਰ TIME100 ਪਰਉਪਕਾਰੀ 2025 ਦੀ ਸੂਚੀ ਜਾਰੀ ਕੀਤੀ ਹੈ। ਟਾਈਮ ਨੇ ਇਸ ਨੂੰ ਦੁਨੀਆ ਦੇ 100 ਚੋਟੀ ਦੇ ਪਰਉਪਕਾਰੀ ਕੰਮਾਂ ਵਿੱਚ ਸ਼ਾਮਲ ਕੀਤਾ ਹੈ। ਟਾਈਮ ਵੱਲੋਂ ਜਾਰੀ ਕੀਤੀ ਗਈ ਇਸ ਪਹਿਲੀ ਸੂਚੀ ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਨਾਲ-ਨਾਲ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਤੋਂ ਇਲਾਵਾ ਦੁਨੀਆ ਦੇ ਪ੍ਰਮੁੱਖ ਪਰਉਪਕਾਰੀ ਲੋਕਾਂ ਦੀ ਸੂਚੀ ਵਿੱਚ ਕਈ ਹੋਰ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ Instagram ਯੂਜ਼ਰਜ਼ ਦੀ ਹੋਵੇਗੀ ਮੋਟੀ ਕਮਾਈ! ਕੰਪਨੀ ਲਿਆਈ ਸ਼ਾਨਦਾਰ ਆਫਰ
ਲਿਸਟ 'ਚ ਆਈਟੀ ਕੰਪਨੀ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਦਾ ਨਾਂ ਵੀ ਸ਼ਾਮਲ
ਟਾਈਮ ਨੇ ਇਸ ਸੂਚੀ ਵਿੱਚ ਸ਼ਾਮਲ 100 ਲੋਕਾਂ ਨੂੰ 4 ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ- ਟਾਇਟਨਸ, ਲੀਡਰਸ, ਟ੍ਰੇਲਬਲੇਜ਼ਰਸ ਅਤੇ ਇਨੋਵੇਟਰਸ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੂੰ ਇਸ ਸੂਚੀ ਵਿੱਚ ਟਾਇਟਨਸ ਸ਼੍ਰੇਣੀ ਤਹਿਤ ਸ਼ਾਮਲ ਕੀਤਾ ਗਿਆ ਹੈ। ਟਾਈਮ ਨੇ ਕਿਹਾ ਹੈ ਕਿ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਕਰੋੜਾਂ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਇਸ ਸ਼੍ਰੇਣੀ ਵਿੱਚ ਭਾਰਤੀ ਆਈਟੀ ਕੰਪਨੀ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਦਾ ਨਾਂ ਵੀ ਸ਼ਾਮਲ ਹੈ, ਜੋ ਭਾਰਤ ਵਿੱਚ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦਾ ਚੀਨ ਨਾਲ ਵੱਡਾ ਰੱਖਿਆ ਸੌਦਾ, J-35A ਲੜਾਕੂ ਜਹਾਜ਼ਾਂ ਨਾਲ ਲੈਸ ਹੋਵੇਗੀ ਪਾਕਿ ਹਵਾਈ ਫ਼ੌਜ
ਟਾਈਮ ਨੇ ਸੂਚੀ 'ਚ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨੂੰ ਵੀ ਦਿੱਤੀ ਥਾਂ
ਭਾਰਤ ਦੇ ਮਸ਼ਹੂਰ ਨੌਜਵਾਨ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨੂੰ TIME100 ਫਿਲੈਂਥਰੋਪੀ 2025 ਦੀ ਟ੍ਰੇਲਬਲੇਜ਼ਰ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਖਿਲ ਕਾਮਥ ਦੇਸ਼ ਦੇ ਬਿਹਤਰ ਭਵਿੱਖ ਲਈ ਵੱਡੀ ਰਕਮ ਦਾਨ ਕਰ ਰਹੇ ਹਨ ਅਤੇ ਹੋਰ ਨੌਜਵਾਨਾਂ ਨੂੰ ਵੀ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਇਸ ਸੂਚੀ ਦੇ ਇਨੋਵੇਟਰ ਸ਼੍ਰੇਣੀ ਵਿੱਚ ਭਾਰਤੀ ਮੂਲ ਦੇ ਅਮਰੀਕੀ ਪੱਤਰਕਾਰ ਅਤੇ ਲੇਖਕ ਆਨੰਦ ਗਿਰੀਧਰਦਾਸ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਟਾਈਮ ਨੇ ਆਪਣੀ ਸੂਚੀ ਵਿੱਚ ਮਹਾਨ ਨਿਵੇਸ਼ਕ ਵਾਰਨ ਬਫੇਟ, ਇੰਗਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਫ੍ਰੈਂਚ ਗੇਟਸ ਵਰਗੇ ਦਿੱਗਜਾਂ ਦੇ ਨਾਮ ਸ਼ਾਮਲ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੋਰਡੈਸ ਨਾਲ 2.5 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਭਾਰਤੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ
NEXT STORY