ਪਟਿਆਲਾ (ਜੋਸਨ) : ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਦੇ 47ਵੇਂ ਦਿਨ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਹੈ। ਉਨ੍ਹਾਂ ਵਿਚ ਪਾਣੀ ਲਗਾਤਾਰ ਖਤਮ ਹੋ ਰਿਹਾ ਹੈ, ਜਿਸ ਕਰਨ ਡੀਹਾਈਡਰੇਸ਼ਨ ਦੇ ਚਲਦਿਆਂ ਖੂਨ ਦੀ ਮਾਤਰਾ ਘੱਟ ਵਧ ਰਹੀ ਹੈ। ਰਿਪੋਰਟਾਂ ਵਿਚ ਕਦੇ ਖੂਨ ਵਧ ਜਾਂਦਾ ਹੈ ਅਤੇ ਕਦੇ ਖੂਨ ਘੱਟ ਰਿਹਾ ਹੈ। ਇਸ ਨੂੰ ਲੈ ਕੇ ਡਾਕਟਰਾਂ ਦੀ ਟੀਮ ਬੇਹਦ ਚਿੰਤਿਤ ਹੈ।
ਜਗਜੀਤ ਸਿੰਘ ਡੱਲੇਵਾਲ ਦੀ 24 ਘੰਟੇ ਨਿਗਰਾਨੀ ਕਰ ਰਹੀ ਡਾ. ਸਵੈਮਾਨ ਦੀ ਕੋਰ ਟੀਮ ਦੇ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਹਾਲਾਤ ਇਹ ਹਨ ਕਿ ਡੱਲੇਵਾਲ ਸਾਹਿਬ ਦੀਆਂ ਪੁੜਪੜੀਆਂ ’ਚੋਂ ਮਾਸ ਅੰਦਰ ਚਲਾ ਗਿਆ ਹੈ ਤੇ ਬਲੱਡ ਸੈਂਪਲ ਵੀ ਨਹੀਂ ਲਏ ਜਾ ਰਹੇ। ਪਾਣੀ ਲਗਾਤਾਰ ਘੱਟ ਰਿਹਾ ਹੈ, ਆਰਗਨ ਸੁੰਗੜ ਰਹੇ ਹਨ ਤੇ ਹਰ ਸਮੇਂ ਇਹ ਖ਼ਤਰਾ ਬਣਿਆ ਰਹਿੰਦਾ ਹੈ ਕਿ ਕੋਈ ਭਾਣਾ ਨਾ ਵਾਪਰ ਜਾਵੇ।
ਇਹ ਵੀ ਪੜ੍ਹੋ- INDvsENG ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਧਾਕੜ ਖਿਡਾਰੀ ਦੀ 14 ਮਹੀਨੇ ਬਾਅਦ ਹੋਈ ਵਾਪਸੀ
ਉਨ੍ਹਾਂ ਆਖਿਆ ਕਿ ਜਿਹੜੇ ਕੁਝ ਲੋਕ ਇਸ ਗੱਲ ਨੂੰ ਮੁੱਦਾ ਬਣਾ ਰਹੇ ਹਨ, ਉਹ ਬੇਹੱਦ ਗੈਰ-ਜ਼ਿੰਮੇਵਾਰ ਹਰਕਤਾਂ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਵਾਰ ਆ ਕੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਣ ਕਿ ਉਨ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ।
ਉਨ੍ਹਾਂ ਆਖਿਆ ਕਿ ਟੈਸਟ ਕਰਵਾਉਣ ਲਈ ਡੱਲੇਵਾਲ ਦੇ ਖੂਨ ਦੇ ਸੈਂਪਲ ਵੀ ਨਹੀਂ ਲਏ ਜਾ ਸਕੇ ਹਨ। ਉਨ੍ਹਾਂ ਆਖਿਆ ਕਿ ਲੰਘੇ ਦਿਨ ਆਈਆਂ ਰਿਪੋਰਟਾਂ ਵਿਚ ਉਨ੍ਹਾਂ ਦਾ ਖੂਨ 13 ਗ੍ਰਾਮ ਦੇ ਲਗਭਗ ਸੀ ਪਰ ਇਹ ਖੂਨ ਪਾਣੀ ਦੀ ਮਾਤਰਾ ਬੇਹੱਦ ਘੱਟਣ ਕਾਰਨ ਵੱਧ ਦਿਖਾਈ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਭਲਕੇ ਮੁੜ ਤੋਂ ਡੱਲੇਵਾਲ ਸਾਹਿਬ ਦੇ ਸੈਂਪਲ ਲੈ ਕੇ ਸਾਡੀ ਟੀਮ ਮੁੜ ਸਾਰੇ ਟੈਸਟ ਕਰਵਾਏਗੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ ; ਫ਼ੌਜ ਦੇ ਹੌਲਦਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਪਾਲ ਕਟਾਰੀਆ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.) ਲੁਧਿਆਣਾ ਦਾ ਕੀਤਾ ਦੌਰਾ
NEXT STORY