ਜਲੰਧਰ— ਸਾਊਦੀ ਅਰਬ 'ਚ 2 ਮਹੀਨੇ ਪਹਿਲਾਂ ਜ਼ੁਲਮ ਸਹਿ ਰਹੀ ਹੁਸ਼ਿਆਰਪੁਰ ਦੀ ਮਹਿਲਾ ਨੂੰ ਦਮਦਮੀ ਟਕਸਾਲ ਦੇਸ਼ 'ਚ ਵਾਪਸ ਲਿਆਉਣ 'ਚ ਸਫਲ ਰਿਹਾ ਹੈ। ਮਹਿਲਾ ਇਕਵਿੰਦਰ ਕੌਰ ਤਕਰੀਬਨ 2 ਮਹੀਨੇ ਪਹਿਲਾਂ ਸਾਊਦੀ ਅਰਬ ਗਈ ਸੀ। ਜਿੱਥੇ ਉਸ ਨੂੰ ਕੰਮ 'ਤੇ ਲਗਾਇਆ ਗਿਆ, ਉਸ ਨੂੰ ਰੋਜ਼ ਮਾਰਿਆ-ਕੁੱਟਿਆ ਜਾਂਦਾ ਸੀ। ਉਹ ਦੋ ਮਹੀਨੇ ਤੱਕ ਬੇਹੱਦ ਖਸਤਾ ਹਾਲਤ 'ਚ ਰਹੀ। ਪ੍ਰੈਸ ਕਾਨਫਰੰਸ 'ਚ ਇਕਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਗਰੀਬ ਹੈ, ਪਤੀ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ ਅਤੇ ਉਸ ਦੇ ਤਿੰਨ ਬੱਚੇ ਹਨ।
ਇਸ ਹਾਲਤ 'ਚ ਪਿੰਡ ਦੀ ਇਕ ਮਹਿਲਾ ਨੇ 16000 ਰੁਪਏ ਮਹੀਨਾ ਤਨਖਾਹ 'ਤੇ ਸਾਊਦੀ ਅਰਬ 'ਚ ਕੰਮ ਦੀ ਪੇਸ਼ਕਸ਼ ਕੀਤੀ ਤਾਂ ਉਹ ਨਾਂ ਨਹੀਂ ਕਹਿ ਸਕੀ। ਸਾਉਦੀ ਅਰਬ ਪਹੁੰਚਦੇ ਹੀ ਉਸ ਨੂੰ ਜਿੱਥੇ ਕੰਮ 'ਤੇ ਲਗਾਇਆ ਗਿਆ, ਉਥੇ ਉਸ ਨੂੰ ਰੋਜ਼ ਕੁੱਟਿਆ ਮਾਰਿਆ ਜਾਂਦਾ ਸੀ, ਜ਼ੁਲਮ ਜਦੋਂ ਵਧ ਗਏ ਤਾਂ ਉਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਅਤੇ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ। ਉਸ ਨੂੰ ਵਾਪਸ ਭੇਜਣ ਲਈ ਡੇਢ ਲੱਖ ਰੁਪਏ ਮੰਗੇ ਗਏ। ਇਸ ਸਬੰਧੀ ਜਦੋਂ ਦਮਦਮੀ ਟਕਸਾਲ ਦੇ ਭਾਈ ਸੰਦੀਪ ਸਿੰਘ ਅਤੇ ਭਾਈ ਗੁਰਮੁਖ ਸਿੰਘ ਰੋਡੇ ਨੂੰ ਮਿਲੀ ਤਾਂ ਉਨ੍ਹਾਂ ਨੇ ਬਾਹਰ ਭੇਜਣ ਵਾਲੇ ਟ੍ਰੈਵਲ ਏਜੰਟ 'ਤੇ ਦਬਾਅ ਪਾਇਆ। ਭਾਈ ਸੰਦੀਪ ਸਿੰਘ ਅਤੇ ਭਾਈ ਰੋਡੇ ਨੇ ਕਿਹਾ ਕਿ ਟ੍ਰੈਵਲ ਏਜੰਟ 'ਤੇ ਦਬਾਅ ਪਾਉਣ ਨਾਲ ਕੰਮ ਬਣ ਗਿਆ ਅਤੇ ਹੁਣ ਉਹ ਵਾਪਸ ਆਪਣੇ ਦੇਸ਼ 'ਚ ਹੈ। ਇਕਵਿੰਦਰ ਨੇ ਕਿਹਾ ਕਿ ਇਸ ਦੌਰਾਨ ਦੋ ਮਹੀਨੇ ਤਾਂ ਇੰਝ ਨਿਕਲੇ ਕਿ ਉਸ ਨੇ ਸੋਚ ਲਿਆ ਕਿ ਹੁਣ ਉਹ ਕਦੇ ਵਾਪਸ ਨਹੀਂ ਜਾ ਸਕੇਗੀ ਅਤੇ ਇਥੇ ਹੀ ਮਰ ਜਾਵੇਗੀ। ਇਕਵਿੰਦਰ ਮੰਗਲਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੀ।
ਸਿਵਲ ਹਸਪਤਾਲ ਮਾਹਿਲਪੁਰ 'ਚ ਚੋਰਾਂ ਦੀ ਭਾਰੀ ਦਹਿਸ਼ਤ, ਕਾਰਵਾਈ ਕਰਵਾਉਣ ਤੋਂ ਵੀ ਡਰਦੇ ਨੇ ਲੋਕ
NEXT STORY