ਮਾਹਿਲਪੁਰ(ਜ.ਬ.)— ਥਾਣਾ ਮਾਹਿਲਪੁਰ ਦੀ ਮਾਹਿਲਪੁਰ ਦੇ ਬਿਲਕੁਲ ਨਜ਼ਦੀਕ ਸਿਵਲ ਹਸਪਤਾਲ ਵਿਚ ਮੋਟਰਸਾਈਕਲ ਚੋਰਾਂ ਦੀ ਦਹਿਸ਼ਤ ਐਨੀ ਫੈਲ ਚੁੱਕੀ ਹੈ ਕਿ ਜਿਨ੍ਹਾਂ ਲੋਕਾਂ ਦੇ ਮੋਟਰਸਾਈਕਲ ਚੁੱਕ ਹੋਏ ਹਨ ਉਹ ਉਕਤ ਚੋਰਾਂ ਵਿਰੁੱਧ ਕਾਰਵਾਈ ਕਰਨ ਤੋਂ ਡਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਟਰਸਾÂਕੀਲ ਤਾਂ ਹੋਰ ਵੀ ਆ ਜਾਉ ਪਰ ਉਹ ਉਕਤ ਚੋਰਾਂ ਵੱਲੋਂ ਰਸਤੇ ਵਿਚ ਘੇਰ ਕੇ ਵੱਢ-ਟੁੱਕ ਹੋਣ ਤੋਂ ਘਬਰਾਉਂਦੇ ਹਨ। ਹੋਰ ਤਾਂ ਹੋਰ ਉਕਤ ਚੋਰ ਸਿਵਲ ਹਸਪਤਾਲ ਵਿਚ ਆਏ ਪੁਲਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਦੇ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ਹਿਰ ਵਿਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੁਸ ਨਹੀਂ ਕਰ ਰਿਹਾ।
ਜਾਣਕਾਰੀ ਅਨੁਸਾਰ ਮਾਹਿਲਪੁਰ ਵਿਚ ਚੋਰਾਂ ਦੇ ਹੌਸਲੇ ਐਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਉਹ ਥਾਣਾ ਮਾਹਿਲਪੁਰ ਦੇ ਨਾਲ ਲਗਦੇ ਸਿਵਲ ਹਸਪਤਾਲ ਤੋਂ ਚਿੱਟੇ ਦਿਨ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਦੀ ਭੰਨ ਤੋੜ ਕਰਕੇ ਨੇੜੇ-ਤੇੜੇਸੁੱਟ ਜਾਦੇ ਹਨ। ਕੁਝ ਦਿਨ ਪਹਿਲਾਂ ਦਿਨ ਵੇਲੇ ਚੋਰਾਂ ਵੱਲੋਂ ਇਕ ਸਾਬਕਾ ਸੰਮਤੀ ਮੈਂਬਰ ਦਾ ਮੋਟਰਸਾਈਕਲ ਚੋਰੀ ਕਰਕੇ ਉਸ ਦੀ ਭੰਨ ਤੋੜ ਕਰਕੇ ਨਾਲ ਲਗਦੇ ਪੁਰਾਣੇ ਰਿਹਾਇਸ਼ੀ ਕੁਆਟਰਾਂ ਵੱਲ ਸੁੱਟ ਦਿੱਤਾ, ਉਸ ਤੋਂ ਬਾਅਦ ਹਸਪਤਾਲ ਅੰਦਰ ਕੰਮ ਕਰਦੇ ਦਰਜਾ ਚਾਰ ਕਰਮਚਾਰੀ ਦੇ ਮੋਟਰਸਾਈਕਲ ਨੂੰ ਦਿਨ ਵੇਲੇ ਚੁੱਕ ਕੇ ਉਸ ਦੀ ਭੰਨ ਤੋੜ ਕਰਕੇ ਹਸਪਤਾਲ ਦੇ ਪਿਛਲੇ ਪਾਸੇ ਸੁੱਟ ਦਿੱਤਾ।
ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਚੋਰਾਂ ਨੇ ਹਸਪਤਾਲ ਅੰਦਰ ਖੜ੍ਹੇ ਪੁਲਸ ਦੇ ਮੋਟਰਸਾਈਕਲ 'ਚੋਂ ਸਾਰਾ ਪੈਟਰੋਲ ਚੋਰੀ ਕਰਕੇ ਮੋਟਰਸਾਈਕਲ ਦੀ ਸਾਰੀ ਟੈਂਕੀ ਖਾਲੀ ਕਰ ਦਿੱਤੀ। ਪ. ਸ. ਸ. ਫ. ਦੇ ਆਗੂ ਮੱਖਣ ਸਿੰਘ ਲੰਗੇਰੀ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਸਿਵਲ ਹਸਪਤਾਲ ਵਿਚ ਆਪਣੇ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਲਈ ਅਪਣਾ ਮੋਟਰਸਾਈਕਲ ਪਾਰਕਿੰਗ ਵਿਚ ਖੜ੍ਹਾ ਕਰਕੇ ਅੰਦਰ ਚਲਾ ਗਿਆ ਜਦ ਉਹ ਕੁਝ ਸਮਾਂ ਬਾਅਦ ਬਾਹਰ ਆਇਆ ਤਾਂ ਬਾਹਰ ਬੈਠੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਕ ਨਸ਼ੱਈ ਕਿਸਮ ਦਾ ਨੌਜ਼ਵਾਨ ਆਪਣੀ ਜੇਬ 'ਚੋਂ ਚਾਬੀਆਂ ਦਾ ਗੁੱਛਾ ਕੱਢ ਕੇ ਮੋਟਸਾਈਕਲ ਦਾ ਤਾਲਾ ਖੋਲ੍ਹ ਰਿਹਾ ਸੀ। ਜਦ ਕਿਸੇ ਨੇ ਉਸ ਨੌਜਵਾਨ ਨੂੰ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ ਤਾਂ ਉਹ ਬਿਨਾਂ ਕੁਝ ਜਵਾਬ ਦਿੱਤੇ ਆਪਣੀਆਂ ਚਾਬੀਆਂ ਲੈ ਕੇ ਚਲਦਾ ਬਣਿਆ। ਉਕਤ ਨੌਜਵਾਨ ਕੋਲੋਂ ਡਰਦਿਆਂ ਕਿਸੇ ਨੇ ਵੀ ਉਸ ਦਾ ਨਾਂ ਅਤੇ ਪਤਾ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ।
ਚੋਰਾਂ ਦੀ ਦਹਿਸ਼ਤ ਕਾਰਨ ਹਾਸਪਤਾਲ ਅੰਦਰ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਮੋਟਰਸਾਈਕਲ ਹਸਪਤਾਲ ਦੇ ਅੰਦਰ ਛੁਪਾ ਕੇ ਖੜ੍ਹੇ ਕਰਕੇ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕਰਮਚਾਰੀ ਤਾਂ ਆਪਣੇ ਮੋਟਰਸਾਈਕਲ ਅੰਦਰ ਖੜ੍ਹੇ ਕਰ ਲੈਂਦੇ ਹਨ ਪਰ ਆਮ ਲੋਕ ਆਪਣੇ ਵਾਹਨਾਂ ਦਾ ਬਚਾਅ ਕਿਵੇ ਕਰਨ। ਲੋਕਾਂ ਅੰਦਰ ਡਰ ਕਿ ਜੇ ਉਹ ਕਿਸੇ ਚੋਰ ਖਿਲਾਫ ਕਾਰਵਾਈ ਕਰਵਾਉਣ ਤਾਂ ਉਸ ਦੇ ਸਾਥੀ ਉਨ੍ਹਾਂ ਕਿਸੇ ਵੇਲੇ ਵੀ ਰਸਤੇ ਵਿਚ ਘੇਰ ਕੇ ਕੁੱਟਮਾਰ ਕਰ ਸਕਦੇ ਅਤੇ ਉਨ੍ਹਾ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ।
ਕੀ ਕਹਿੰਦੇ ਹਨ ਥਾਣਾ ਮੁਖੀ ਮਾਹਿਲਪੁਰ
ਇਸ ਸਬੰਧੀ ਬਲਵਿੰਦਰ ਸਿੰਘ ਥਾਣਾ ਮੁਖੀ ਮਾਹਿਲਪੁਰ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਮੁਲਜ਼ਮਾ ਵਲੋਂ ਉਚੇਚੇ ਤੌਰ 'ਤੇ ਹਸਪਤਾਲ ਦੇ ਆਸ ਪਾਸ ਗਸ਼ਤ ਕੀਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਉਕਤ ਚੋਰਾਂ ਨੂੰ ਕਾਬੂ ਕਰਨ ਲਈ ਛੇਤੀ ਹੀ ਸੀ. ਸੀ. ਟੀ. ਵੀ. ਕੈਮਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਸੇ ਵੀ ਚੋਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੰਡੀਆਂ 'ਚੋਂ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ - ਕਾਕਾ ਲੋਹਗੜ੍ਹ
NEXT STORY