ਬਾਘਾਪੁਰਾਣਾ, (ਚਟਾਨੀ/ਮੁਨੀਸ਼)- ਸਕੂਲੀ ਵਿਦਿਆਰਥਣਾਂ ਨੂੰ ਆਲੇ-ਦੁਆਲੇ ਦੀ ਸਫਾਈ ਦਾ ਪਾਠ ਪੜ੍ਹਾਉਣ ਵਾਲੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਵੇਸ਼ ਦੁਆਰ ਅਤੇ ਅੰਦਰਲੇ ਪਾਸੇ ਥਾਂ-ਥਾਂ ਉਪਰ ਲੱਗੇ ਕੂੜੇ ਦੇ ਢੇਰ ਸਕੂਲ ਦੇ ਪ੍ਰਬੰਧਕਾਂ ਦੀ ਲਾਪ੍ਰਵਾਹੀ ਨੂੰ ਸਪੱਸ਼ਟ ਰੂਪ 'ਚ ਉਜਾਗਰ ਕਰ ਰਹੇ ਹਨ। ਇਸ ਸਕੂਲ ਦੇ ਪਖਾਨਿਆਂ 'ਚ ਵੀ ਗੰਦਗੀ ਅਤੇ ਬਦਬੂ ਦਾ ਬੋਲਬਾਲਾ ਹੈ। ਪੀਣ ਵਾਲੇ ਪਾਣੀ ਦੀ ਸਹੂਲਤ ਲਈ 'ਸਰਬੱਤ ਦਾ ਭਲਾ' ਟਰੱਸਟ ਵੱਲੋਂ ਕਰੀਬ ਇਕ ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸਕੂਲ ਅੰਦਰਲਾ ਫਿਲਟਰ ਸਿਸਟਮ ਵੀ ਉਚਿਤ ਸੰਭਾਲ ਨਾ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਸਫੈਦ ਹਾਥੀ ਬਣਿਆ ਹੋਇਆ ਹੈ, ਜਿਸ ਕਾਰਨ ਵਿਦਿਆਰਥਣਾਂ ਪੀਣ ਵਾਲੇ ਸਵੱਛ ਪਾਣੀ ਨੂੰ ਤਰਸਦੀਆਂ ਆ ਰਹੀਆਂ ਹਨ। ਭਾਵੇਂ ਸਵੱਛਤਾ ਮੁਹਿੰਮ ਦਾ ਆਗਾਜ਼ ਵੀ ਇਸ ਸਕੂਲ ਦੇ ਕੰਪਲੈਕਸ 'ਚ ਆਯੋਜਿਤ ਹੁੰਦਾ ਰਿਹਾ ਹੈ ਅਤੇ ਸਕੂਲ ਦੇ ਮੁਖੀ ਅਤੇ ਸਟਾਫ ਮੈਂਬਰ ਵੱਲੋਂ ਸਵੱਛਤਾ ਮੁਹਿੰਮ ਵਿਚ ਵੀ ਉੱਚੀਆਂ ਬਾਹਵਾਂ ਕਰ ਕੇ ਵਿਦਿਆਰਥਣਾਂ ਨੂੰ ਸਫਾਈ ਲਈ ਪ੍ਰਤੀਬੱਧ ਰਹਿਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਪਰ ਸਕੂਲ 'ਚੋਂ ਗੰਦਗੀ ਦੀ ਸਫਾਈ ਪ੍ਰਤੀ ਪ੍ਰਬੰਧਕ ਖੁਦ ਹੀ ਪ੍ਰਤੀਬੱਧ ਨਹੀਂ। ਮਾਪਿਆਂ ਨੇ ਦੱਸਿਆ ਕਿ ਸਕੂਲਾਂ 'ਚ ਸਫਾਈ ਮੁਲਾਜ਼ਮਾਂ ਦੀਆਂ ਢੁੱਕਵੀਆਂ ਅਸਾਮੀਆਂ ਨਾ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਤੋਂ ਵੀ ਅਕਸਰ ਹੀ ਸਫਾਈ ਕਰਵਾਈ ਜਾਂਦੀ ਹੈ।
ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY