ਜੈਪੁਰ- ਰਾਜਸਥਾਨ ਦੇ ਜੈਪੁਰ ਵਿਚ ਇਕ ਪ੍ਰਾਈਵੇਟ ਸਕੂਲ ਦੇ ਕੰਪਲੈਕਸ 'ਚ ਬੰਬ ਰੱਖੇ ਹੋਣ ਦੀ ਧਮਕੀ ਭਰਿਆ ਈ-ਮੇਲ ਮਿਲਿਆ। ਇਸ ਧਮਕੀ ਭਰੇ ਈ-ਮੇਲ ਮਗਰੋਂ ਸੋਮਵਾਰ ਨੂੰ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਉੱਥੇ ਤਲਾਸ਼ੀ ਲਈ। ਪੁਲਸ ਨੇ ਦੱਸਿਆ ਕਿ ਸਿਟੀ ਪੈਲੇਸ ਸਕੂਲ ਦੀ ਈ-ਮੇਲ ਆਈਡੀ 'ਤੇ ਸਕੂਲ 'ਚ ਵਿਸਫੋਟਕ ਰੱਖੇ ਹੋਣ ਦੀ ਧਮਕੀ ਮਿਲੀ, ਜਿਸ ਮਗਰੋਂ ਪ੍ਰਬੰਧਨ ਨੇ ਤੁਰੰਤ ਸਥਾਨਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਹੜਫਾ-ਦਫੜੀ ਵਿਚ ਸਕੂਲ ਖਾਲੀ ਕਰਵਾਇਆ ਗਿਆ ਅਤੇ ਮੌਕੇ 'ਤੇ ਡੌਗ ਸੁਕਐਡ ਅਤੇ ਬੰਬ ਰੋਕੂ ਦਸਤੇ ਨੂੰ ਤਾਇਨਾਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਪੁਲਸ ਅਤੇ ਸਪੈਸ਼ਲ ਫੋਰਸ ਦੀਆਂ ਟੀਮਾਂ ਸਕੂਲ ਪਹੁੰਚੀਆਂ ਅਤੇ ਪੂਰੇ ਕੈਂਪਸ ਨੂੰ ਘੇਰ ਲਿਆ। ਬੰਬ ਰੋਕੂ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸਕੂਲ ਕੰਪਲੈਕਸ ਪਹੁੰਚ ਕੇ ਤਲਾਸ਼ੀ ਸ਼ੁਰੂ ਕੀਤੀ। ਹਾਲਾਂਕਿ ਅਧਿਕਾਰੀਆਂ ਮੁਤਾਬਕ ਉੱਥੇ ਹੁਣ ਤੱਕ ਕੋਈ ਸ਼ੱਕ ਵਸਤੂ ਨਹੀਂ ਮਿਲੀ ਹੈ। ਇਸ ਸਕੂਲ ਦੀ ਸੰਸਥਾਪਕ ਦੀਆ ਕੁਮਾਰੀ ਮੌਜੂਦਾ ਸਮੇਂ ਵਿਚ ਰਾਜਸਥਾਨ ਦੀ ਉਪ ਮੁੱਖ ਮੰਤਰੀ ਹਨ।
ਦੇਸ਼ ਭਰ 'ਚ ਘਟੇ ਕੋਰੋਨਾ ਦੇ ਮਾਮਲੇ, ਹੁਣ ਤੱਕ 108 ਮਰੀਜ਼ਾਂ ਦੇ ਤੋੜਿਆ ਦਮ
NEXT STORY