ਅੰਮ੍ਰਿਤਸਰ : ਹਲਕਾ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਿੱਠੀ ਸੌਂਪ ਕੇ ਪਿਛਲੇ ਦਿਨੀਂ ਉਨ੍ਹਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਬੋਲੇ ਗਏ ਅਪਸ਼ਬਦਾਂ ਦੀ ਖਿਮਾ ਜਾਚਨਾ ਮੰਗੀ ਹੈ। ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਨੂੰ ਦਿੱਤੇ ਮੰਗ ਪੱਤਰ 'ਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਪਿਛਲੇ ਦਿਨੀਂ ਜੋ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਬਾਰੇ ਸ਼ਬਦ ਕਹੇ ਗਏ ਸਨ, ਉਸ ਦੀ ਉਹ ਸੰਗਤਾਂ ਤੋਂ ਮੁਆਫ਼ੀ ਮੰਗ ਚੁੱਕੇ ਹਨ ਅਤੇ ਜਥੇਦਾਰ ਜੋ ਵੀ ਉਨ੍ਹਾਂ ਨੂੰ ਇਸ ਲਈ ਸਜ਼ਾ ਲਾਉਣਗੇ, ਉਹ ਭੁਗਤਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਹਰੀਕੇ ਪੱਤਣ ਵਿਚ ਲੋਕਾਂ ਨੂੰ ਸੰਬੋਧਨ ਦੌਰਾਨ ਆਖਿਆ ਸੀ ਕਿ ਜਿਹੜਾ ਇਕ ਲੱਖ ਸ਼ਰਧਾਲੂ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇਥੇ ਆਉਣ ਅਤੇ ਤੁਹਾਡੀ ਮੱਛੀ ਵੀ ਖਾਣ ਅਤੇ ਹੋਰ ਕਾਰੋਬਾਰ ਵੀ ਕਰਨ। ਇਸ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਹਰਮਿੰਦਰ ਗਿੱਲ ਨੇ ਸਾਹਮਣੇ ਆ ਕੇ ਮੁਆਫੀ ਵੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਮਨ ਵਿਚ ਦਰਬਾਰ ਸਾਹਿਬ ਬਾਰੇ ਅਥਾਹ ਸ਼ਰਧਾ ਹੈ ਅਤੇ ਉਨ੍ਹਾਂ ਦੀ ਮਨਸ਼ਾ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣੀ ਨਹੀਂ ਸੀ।
PGI ਮੈਨੇਜਮੈਂਟ ਨੇ ਫਿਰੋਜ਼ਪੁਰ ਸੈਟੇਲਾਈਟ ਸੈਂਟਰ ਲਈ ਨਿਰਧਾਰਤ ਜ਼ਮੀਨ ਦਾ ਲਿਆ ਕਬਜ਼ਾ
NEXT STORY