ਅੰਮ੍ਰਿਤਸਰ (ਸਰਬਜੀਤ)-ਕਰੋੜਾਂ ਦੇ ਬਜਟ ਨਾਲ ਬਣੀ ਹੈਰੀਟੇਜ ਸਟਰੀਟ ਵਿਖੇ ਪਿਛਲੇ ਇਕ ਮਹੀਨੇ ਦੇ ਕਰੀਬ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਹਨੇਰਾ ਛਾਇਆ ਹੋਇਆ ਹੈ, ਜਿਸ ਕਾਰਨ ਉਥੋਂ ਦੇ ਦੁਕਾਨਦਾਰਾਂ ਤੋਂ ਇਲਾਵਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰੀਟੇਜ ਸਟਰੀਟ ’ਤੇ ਜਦੋਂ ਜਗ ਬਾਣੀ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਇੱਥੋਂ ਦੀਆਂ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਜਿੱਥੇ ਦੁਕਾਨਦਾਰੀ ਵਿਚ ਮੰਦਾ ਪਿਆ ਹੋਇਆ ਹੈ, ਉੱਥੇ ਹੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਬੜੀ ਵੱਡੀ ਮੁਸ਼ਕਿਲ ਝੇਲਣੀ ਪੈ ਰਹੀ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
ਹੈਰੀਟੇਜ ਸਟਰੀਟ ਤੋਂ ਕਾਫੀ ਦੁਕਾਨਦਾਰਾਂ ਦੇ ਚਲਦੇ ਸਨ ਕੰਮ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੀ ਹੈਰੀਟੇਜ ਸਟਰੀਟ ਤੋਂ ਇਲਾਕੇ ਦੇ ਹਜ਼ਾਰਾਂ ਹੀ ਦੁਕਾਨਦਾਰਾਂ ਦੀਆਂ ਵੱਡੀਆਂ ਆਸਾਂ ਜੁੜੀਆਂ ਹੋਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਦੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਢੋਟ ਨੇ ਆਖਿਆ ਕਿ ਪਿਛਲੇ ਇਕ ਮਹੀਨੇ ਦੇ ਕਰੀਬ ਬੰਦ ਲਾਈਟਾਂ ਕਾਰਨ ਜਿੱਥੇ ਕੰਮ ਕਾਜ ਠੱਪ ਹੋਏ ਹਨ, ਉੱਥੇ ਹੀ ਹੈਰੀਟੇਜ ਸਟਰੀਟ ’ਤੇ ਘੁੰਮਣ ਆਉਣ ਵਾਲੇ ਸ਼ਰਧਾਲੂਆਂ ਦੀਆਂ ਦਿਨ ਦਿਹਾੜੇ ਜੇਬਾਂ ਵੀ ਕੱਟੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਟੂਰਿਸਟਾਂ ਨੂੰ ਭੁਗਤਣਾ ਪੈਂਦਾ ਖਮਿਆਜਾ
ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸੇਵਕ ਜਥਾ ਕੜਾਹ ਪ੍ਰਸ਼ਾਦ ਦੇ ਜਗਜੀਤ ਸਿੰਘ ਖਾਲਸਾ ਨੇ ਆਖਿਆ ਕਿ ਹੈਰੀਟੇਜ ਸਟਰੀਟ ਵਿਖੇ ਬੰਦ ਇਨ੍ਹਾਂ ਲਾਈਟਾਂ ਕਾਰਨ ਸ਼ਾਮ ਵੇਲੇ ਹੀ ਹਨੇਰਾ ਹੋ ਜਾਂਦਾ ਹੈ, ਜਿਸ ਦਾ ਵੱਡਾ ਖਮਿਆਜਾ ਇੱਥੇ ਆਉਣ ਵਾਲੇ ਟੂਰਿਸਟਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਹਨੇਰਾ ਹੋਣ ਕਾਰਨ ਆਏ ਦਿਨ ਹੀ ਟੂਰਿਸਟਾਂ ਨਾਲ ਲੁੱਟਾਂ-ਖੋਹਾਂ ਹੁੰਦੀਆਂ ਹਨ, ਜਿਸ ਦਾ ਬਹੁਤ ਵੱਡਾ ਮਾੜਾ ਅਸਰ ਗੁਰੂ ਨਗਰੀ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਸ਼ਰਧਾਲੂ ਇਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਇਲਾਵਾ ਹੋਰ ਵੀ ਕਾਰੋਬਾਰ ਸਬੰਧੀ ਆਉਂਦੇ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਲਾਈਟਾਂ ਬੰਦ ਹੋਣ ਕਰ ਕੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ
ਬੰਦ ਲਾਈਟਾਂ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਹੀਂ ਹੋਇਆ ਕੋਈ ਅਸਰ
ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਦੇ ਯੁਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪੂਰੇ ਹਾਲ ਬਾਜ਼ਾਰ ਤੋਂ ਲੈ ਕੇ ਟਾਊਨ ਹਾਲ ਅਤੇ ਹੈਰੀਟੇਜ ਸਟਰੀਟ ਤੱਕ ਇਨ੍ਹਾਂ ਬੰਦ ਸਟਰੀਟ ਲਾਈਟਾਂ ਦੇ ਕਾਰਨ ਮੌਜੂਦਾ ਸਰਕਾਰ ਦੀ ਪੋਲ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਵੀ ਬਾਰ-ਬਾਰ ਕਹਿਣ ’ਤੇ ਅੱਜ ਤੱਕ ਇਸ ਦਾ ਕੋਈ ਪੁਖਤਾ ਹੱਲ ਨਹੀਂ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਪ੍ਰਦੂਸ਼ਣ ਕਾਰਨ ਬਣੀ ਸਮੋਗ ਕਾਰਨ ਹਨੇਰਾ ਜਲਦੀ ਹੋ ਜਾਂਦਾ ਹੈ ਅਤੇ ਉੱਪਰੋਂ ਇਨ੍ਹਾਂ ਬੰਦ ਲਾਈਟਾਂ ਕਾਰਨ ਹੈਰੀਟੇਜ ਸਟਰੀਟ ਹਨੇਰੇ ਵਿੱਚ ਡੁੱਬ ਜਾਂਦੀ ਹੈ। ਚੌਹਾਨ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਮਹਿਕਮੇ ਵੱਲੋਂ ਜਵਾਬ ਮਿਲਦਾ ਹੈ ਕਿ ਪਿੱਛੋਂ ਸਮਾਨ ਨਹੀਂ ਆ ਰਿਹਾ ਅਤੇ ਜਿੰਨਾ ਚਿਰ ਤੱਕ ਸਾਮਾਨ ਨਹੀਂ ਮਿਲੇਗਾ ਅਸੀਂ ਕਿੱਥੋਂ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਹਾਲ ਬਾਜ਼ਾਰ ਤੋਂ ਲੈ ਕੇ ਹੈਰੀਟੇਜ ਸਟਰੀਟ ਤੱਕ ਹਰ ਕੰਮ ਕਾਰ ਕਰਨ ਵਾਲਾ ਇਕ ਐਜਟਕੇਟਡ ਵਿਅਕਤੀ ਹੈ ਅਤੇ ਜੇਕਰ ਕਿਸੇ ਵੀ ਤਰੀਕੇ ਦੀ ਮੁਸ਼ਕਿਲ ਆਉਂਦੀ ਹੈ ਤਾਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਉਸਦਾ ਹੱਲ ਕਹੇ ਬਿਨਾਂ ਕਰਨਾ ਚਾਹੀਦਾ ਹੈ ਨਾ ਕਿ ਬਾਰ ਬਾਰ ਸ਼ਿਕਾਇਤਾਂ ਕਰਨ ’ਤੇ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਆਈ ਸ਼ਾਮਤ, ਪੁਲਸ ਨੇ ਕੀਤੀ ਵੱਡੀ ਕਾਰਵਾਈ
NEXT STORY