ਦਸੂਹਾ (ਝਾਵਰ/ਨਾਗਲਾ)- ਦਸੂਹਾ ਪੁਲਸ ਨੇ ਉੱਚੀ ਬੱਸੀ ਮੁਕੇਰੀਆਂ ਹਾਈਡ੍ਰਲ ਪ੍ਰਾਜੈਕਟ ਨਹਿਰ ਦੇ ਪਾਵਰ ਹਾਊਸ ਨੰਬਰ 05 ਨੇੜੇ ਟੇਰਕਿਆਣਾ ਤੋਂ 2 ਲਾਸ਼ਾਂ ਅਤੇ 1 ਲਾਸ਼ ਦਸੂਹਾ ਸ਼ਹਿਰ ‘ਚ ਬਰਾਮਦ ਕੀਤੀ ਹੈ। ਤਿੰਨ ਲਾਸ਼ਾਂ ਬਰਾਮਦ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਏ. ਐੱਸ. ਆਈ. ਰਾਜਵਿੰਦਰ ਸਿੰਘ ਅਤੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਜੋ 2 ਲਾਸ਼ਾਂ ਉੱਚੀ ਬੱਸੀ ਨਹਿਰ ਵਿੱਚੋਂ ਬਰਾਮਦ ਕੀਤੀਆਂ ਗਈਆ ਹਨ, ਉਨ੍ਹਾਂ ਵਿਚੋਂ ਇਕ ਲਾਸ਼ ਦੀ ਪਛਾਣ ਮਦਨ ਲਾਲ ਪੁੱਤਰ ਕਰਮ ਚੰਦ ਵਾਸੀ ਮੁਹੱਲਾ ਚਾਂਦ ਰਿਸ਼ੀ ਨਗਰ ਹੁਸ਼ਿਆਰਪੁਰ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...
ਉਕਤ ਵਿਅਕਤੀ ਉੱਚੀ ਬੱਸੀ ਨਹਿਰ ਵਿੱਚ ਸਮੱਗਰੀ ਤਾਰਨ ਆਇਆ ਸੀ ਅਤੇ ਪੈਰ ਖਿਸਕਣ ਕਰਕੇ ਨਹਿਰ ਵਿੱਚ ਡਿੱਗ ਗਿਆ ਅਤੇ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੂਜੀ ਲਾਸ਼ ਵੀ ਜੋ ਨਹਿਰ ਵਿੱਚੋਂ ਮਿਲੀ ਹੈ, ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਤੀਜੀ ਲਾਸ਼ ਦਸੂਹਾ ਸ਼ਹਿਰ ਦੇ ਪੀਰਾਂ ਦੇ ਸਥਾਨ ਤੋਂ ਮਿਲੀ ਹੈ, ਜਿਸ ਦੀ ਪਛਾਣ ਕੁਲਦੀਪ ਸ਼ਰਮਾ ਵਾਸੀ ਜਲੰਧਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਓਲੰਪਿਕ ਮੈਡਲ ਜਿੱਤਣ ਵਾਲੇ DSP ਹਰਮਨਪ੍ਰੀਤ ਸਿੰਘ ਦੀ ਔਰਤਾਂ ਨੂੰ ਖ਼ਾਸ ਅਪੀਲ, DGP ਨੇ ਸਾਂਝੀ ਕੀਤੀ ਵੀਡੀਓ
NEXT STORY