ਸੰਗਰੂਰ (ਪ੍ਰਿੰਸ ਚੋਪੜਾ) : ਸੰਗਰੂਰ ਦੇ ਪਿੰਡ ਥੰਮਨ 'ਚ ਦਾਰਾ ਸਿੰਘ ਦਾ ਪਰਿਵਾਰ ਗੋਦ ਲਈ ਧੀ ਨੂੰ ਮੁੜ ਵਾਪਸ ਲੈ ਕੇ ਆਉਣ ਲਈ ਦਰ-ਦਰ ਠੋਕਰਾਂ ਖਾ ਰਿਹਾ ਹੈ।ਜਾਣਕਾਰੀ ਮੁਤਾਬਕ ਦਾਰਾ ਸਿੰਘ ਨੇ ਦੱਸਿਆ ਕਿ ਉਸ ਨੇ 15 ਸਾਲ ਪਹਿਲਾਂ ਇਕ ਰਿਸ਼ਤੇਦਾਰ ਦੀ ਧੀ ਨੂੰ ਗੋਦ ਲਿਆ ਸੀ। ਉਸ ਸਮੇਂ ਉਨ੍ਹਾਂ ਦੇ ਘਰ ਕੋਈ ਵੀ ਔਲਾਦ ਨਹੀਂ ਸੀ। ਹੁਣ ਭਾਵੇਂ ਉਨ੍ਹਾਂ ਦੇ 5 ਬੱਚੇ ਹਨ ਪਰ ਇਹ ਧੀ ਉਨ੍ਹਾਂ ਦੀ ਜਾਨ ਹੈ। ਉਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਜਨਮ ਦੇਣ ਵਾਲੇ ਮਾਪੇ ਉਸ ਨੂੰ ਸਕੂਲ ਤੋਂ ਹੀ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਸਲਾ ਹੱਲ ਕਰਨ ਲਈ ਦੋਵਾਂ ਧਿਰਾਂ ਨੂੰ ਬੁਲਾਇਆ ਵੀ ਗਿਆ ਹੈ।
ਪਟਿਆਲਾ 'ਚ ਪੰਜਾਬੀਆਂ ਦਾ ਹੋਵੇਗਾ ਇਤਿਹਾਸਿਕ ਇਕੱਠ : ਸੁਖਬੀਰ ਬਾਦਲ (ਵੀਡੀਓ)
NEXT STORY