ਅੰਮ੍ਰਿਤਸਰ, (ਬੌਬੀ)- ਥਾਣਾ ਬੀ-ਡਵੀਜ਼ਨ ਅਧੀਨ ਪੈਂਦੇ ਖੇਤਰ ਕੋਟ ਬਾਬਾ ਦੀਪ ਸਿੰਘ ਵਿਖੇ ਇਕ ਝਗਡ਼ੇ ਦੌਰਾਨ ਧੀ ਨੇ ਮਾਂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਇਸ ਇਲਾਕੇ ’ਚ ਚਰਨਜੀਤ ਕੌਰ (70) ਨਾਂ ਦੀ ਇਕ ਅੌਰਤ ਆਪਣੀ ਛੋਟੀ ਲਡ਼ਕੀ ਜਸਮੀਨ ਕੌਰ ਨਾਲ ਰਹਿੰਦੀ ਸੀ, ਜਿਹਡ਼ੀ ਕਿ ਹਰ ਵੇਲੇ ਆਪਣੀ ਮਾਂ ਨਾਲ ਲਡ਼ਦੀ ਰਹਿੰਦੀ ਸੀ। ਉਸ ਦਾ ਕਾਰਨ ਇਹ ਸੀ ਕਿ ਜਸਮੀਨ ਕੌਰ ਦੇ ਜੱਸੀ ਪੁੱਤਰ ਮੁਖਤਿਆਰ ਸਿੰਘ ਨਾਲ ਸਬੰਧ ਸਨ ਤੇ ਉਹ ਉਸ ਦੇ ਇਸ਼ਾਰੇ ’ਤੇ ਚੱਲਦੀ ਸੀ। ਝਗਡ਼ੇ ਦਾ ਕਾਰਨ ਮਾਤਾ ਚਰਨਜੀਤ ਕੌਰ ਕੋਲ ਪਏ ਕੁਝ ਗਹਿਣੇ ਬਣ ਗਏ, ਜਿਸ ਨੂੰ ਉਹ ਹਾਸਲ ਕਰਨਾ ਚਾਹੁੰਦੀ ਸੀ, ਜਿਸ ਕਾਰਨ ਮਾਂ-ਧੀ ’ਚ ਹਮੇਸ਼ਾ ਝਗਡ਼ਾ ਰਹਿੰਦਾ ਸੀ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਮ੍ਰਿਤਕਾ ਦੀ ਵੱਡੀ ਬੇਟੀ ਕੁਲਜੀਤ ਕੌਰ ਨੇ ਕਿਹਾ ਕਿ 16 ਅਗਸਤ ਨੂੰ ਜਦੋਂ ਉਹ ਆਪਣੀ ਮਾਂ ਨੂੰ ਮਿਲਣ ਆਈ ਤਾਂ ਉਸ ਦੀ ਛੋਟੀ ਭੈਣ ਜਿਹਡ਼ੀ ਕਿ ਉਸ ਦੀ ਮਾਂ ਦੇ ਘਰ ਹੀ ਰਹਿੰਦੀ ਹੈ, ਮੌਕੇ ’ਤੇ ਆਪਣੀ ਮਾਂ ਨਾਲ ਲਡ਼ ਰਹੀ ਸੀ। ਇਸ ਦੌਰਾਨ ਉਹ ਮਾਂ ਨਾਲ ਗੁੱਥਮ-ਗੁੱਥਾ ਹੋ ਰਹੀ ਸੀ ਤੇ ਉਸ ਦਾ ਭਰਾ ਆਪਣੀ ਭੈਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਸਮੀਨ ਰੁਕ ਨਹੀਂ ਸੀ ਰਹੀ। ਇਸ ਦੌਰਾਨ ਜਸਮੀਨ ਕੌਰ ਨੇ ਆਪਣੀ ਮਾਂ ਨੂੰ ਜ਼ੋਰ ਨਾਲ ਧੱਕਾ ਮਾਰਿਆ, ਜਿਸ ਨਾਲ ਉਹ ਡਿੱਗ ਕੇ ਬੇਹੋਸ਼ ਹੋ ਗਈ, ਜਿਸ ਨੂੰ ਉਠਾ ਕੇ ਉਸ ਦਾ ਭਰਾ ਹਸਪਤਾਲ ਲੈ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੌਰਾਨ ਦੋਸ਼ੀ ਜਸਮੀਨ ਕੌਰ ਮੌਕੇ ਤੋਂ ਫਰਾਰ ਹੋ ਗਈ।
ਪੁਲਸ ਰਿਪੋਰਟ ਮੁਤਾਬਕ ਜਸਮੀਨ ਕੌਰ ਵਿਆਹੀ ਹੋਈ ਸੀ ਪਰ ਉਸ ਦਾ ਤਲਾਕ ਹੋ ਚੁੱਕਾ ਸੀ, ਬਾਅਦ ਵਿਚ ਉਸ ਦੇ ਜੱਸੀ ਨਾਂ ਦੇ ਇਕ ਵਿਅਕਤੀ ਨਾਲ ਸਬੰਧ ਬਣ ਗਏ ਪਰ ਜੱਸੀ ਉਸ ਨੂੰ ਗੁੰਮਰਾਹ ਕਰਦਾ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਉਹ ਆਪਣੀ ਮਾਂ ਨਾਲ ਝਗਡ਼ਾ ਕਰਦੀ ਰਹਿੰਦੀ ਸੀ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਚਰਨਜੀਤ ਕੌਰ ਦੀ ਮੌਤ ਦੀ ਦੋਸ਼ੀ ਮੰਨਦੇ ਹੋਏ ਜਸਮੀਨ ਕੌਰ ਵਾਸੀ ਕੋਟ ਬਾਬਾ ਦੀਪ ਸਿੰਘ ਤੇ ਉਸ ਦੇ ਸਾਥੀ ਜੱਸੀ ਵਿਰੁੱਧ ਧਾਰਾ 304 ਹੇਠ ਮਾਮਲਾ ਦਰਜ ਕੀਤਾ ਹੈ, ਜਦਕਿ ਅਜੇ ਤੱਕ ਦੋਵਾਂ ’ਚੋਂ ਕਿਸੇ ਦੀ ਵੀ ਗ੍ਰ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ਵਿਚ ਸ਼ਹੀਦ ਊਧਮ ਸਿੰਘ ਨਗਰ ਦੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਦੋਸ਼ੀਅਾਂ ਨੂੰ ਫਡ਼ਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸੜਕ ’ਤੇ ਪਸ਼ੂਅਾਂ ਦੇ ਹੱਡ ਸੁੱਟ ਕੇ ਲਾਇਆ ਜਾਮ
NEXT STORY