ਲੁਧਿਆਣਾ (ਰਿਸ਼ੀ) : ਵਿਆਹ ਤੋਂ ਬਾਅਦ ਜਦੋਂ ਪਤੀ ਵਿਦੇਸ਼ ਗਿਆ ਤਾਂ ਪਤਨੀ ਪਹਿਲਾਂ ਆਪਣੇ ਮਾਪੇ ਘਰ ਆਈ। ਫਿਰ ਆਪਣੇ ਪੁਰਾਣੇ ਦੋਸਤ ਨਾਲ ਲਿਵ-ਇਨ ਰਿਲੇਸ਼ਨ ’ਚ ਰਹਿਣ ਲੱਗ ਪਈ। ਇੰਨਾ ਹੀ ਨਹੀਂ ਉਹ ਮਾਪਿਆਂ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਲੈ ਗਈ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਸ ਨੇ ਪਿਤਾ ਦੀ ਸ਼ਿਕਾਇਤ ’ਤੇ ਧੀ ਖ਼ਿਲਾਫ਼ 380, 406, 120-ਬੀ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਮਗਰੋਂ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੇ ਖ਼ੁਲਾਸੇ, ਪੁਲਸ ਚਾਰਜਸ਼ੀਟ 'ਚ ਖੁੱਲ੍ਹਿਆ ਸਾਰਾ ਕੱਚਾ ਚਿੱਠਾ
ਪੁਲਸ ਨੂੰ 24 ਜੂਨ, 2023 ਨੂੰ ਦਿੱਤੀ ਸ਼ਿਕਾਇਤ ’ਚ ਸਮਸ਼ੇਰ ਸਿੰਘ ਨਿਵਾਸੀ ਕਰੀਬ ਨਗਰ, ਜੋਧੇਵਾਲ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਸਿਮਰਨ ਕੌਰ ਦਾ ਵਿਆਹ ਇੰਗਲੈਂਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਨਾਲ 25 ਨਵੰਬਰ, 2022 ਨੂੰ ਕੀਤਾ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ 'ਚ Income tax ਦੀ ਛਾਪੇਮਾਰੀ ਦੌਰਾਨ ਵਿਗੜੀ ਅਕਾਲੀ ਆਗੂ ਦੀ ਸਿਹਤ
ਵਿਆਹ ਤੋਂ ਬਾਅਦ ਜਦੋਂ ਜਵਾਈ ਵਿਦੇਸ਼ ਚਲਾ ਗਿਆ ਤਾਂ 20 ਅਪ੍ਰੈਲ, 2023 ਨੂੰ ਧੀ ਆਪਣੇ ਮਾਪੇ ਘਰ ਆ ਗਈ। ਧੀ ਦੀ ਪਹਿਲਾਂ ਹੀ ਸ਼ਾਮ ਲਾਲ ਨਾਲ ਦੋਸਤੀ ਸੀ, ਜੋ ਸੋਚੀ-ਸਮਝੀ ਸਾਜ਼ਿਸ਼ ਤਹਿਤ ਵਿਆਹ ਤੋਂ ਬਾਅਦ ਮੇਰੇ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਉਸ ਮੁੰਡੇ ਨਾਲ ਲਿਵ-ਇਨ-ਰਿਲੇਸ਼ਨ ’ਚ ਰਹਿਣ ਲੱਗ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਸਖ਼ਤ ਫ਼ਰਮਾਨ
NEXT STORY