ਨੰਗਲ (ਗੁਰਭਾਗ ਸਿੰਘ) : ਅੱਜ ਦੇ ਡਿਜ਼ੀਟਲ ਦੌਰ ਵਿਚ ਵੀ ਕੁਝ ਲੋਕ ਅਜੇ ਵੀ ਅੰਧ-ਵਿਸ਼ਵਾਸਾਂ ’ਚ ਫਸੇ ਹੋਏ ਹਨ। ਅਜਿਹਾ ਹੀ ਮਾਮਲਾ ਨੰਗਲ ਤਹਿਸੀਲ ਦੇ ਇਕ ਪਿੰਡ ’ਚੋਂ ਸਾਹਮਣੇ ਆਇਆ ਹੈ। ਜਿਥੇ ਇਕ ਸਹੁਰੇ ਪਰਿਵਾਰ ਵੱਲੋਂ ਨੂੰਹ ਦੇ ਬੱਚਾ ਨਾ ਹੋਣ ਕਾਰਨ ਉੁਸ ਨੂੰ ਤਾਂਤਰਿਕ ਕੋਲ ਲਿਜਾਇਆ ਗਿਆ। ਤਾਂਤਰਿਕ ਵੱਲੋਂ ਹਵਨ ਕਰਨ ਮਗਰੋਂ ਨੂੰਹ ਨਾਲ ਗਲਤ ਕੰਮ ਕੀਤਾ, ਜਿਸ ਮਗਰੋਂ ਪੀੜਤ ਵਿਆਹੁਤਾ ਨੇ ਸਾਰੀ ਜਾਣਕਾਰੀ ਨੰਗਲ ਪੁਲਸ ਨੂੰ ਦਿੱਤੀ। ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ ’ਤੇ ਤਾਂਤਰਿਕ ਅਤੇ ਔਰਤ ਦੀ ਸੱਸ ’ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ’ਤੇ ਡੀ. ਜੀ. ਪੀ. ਦੀ ਵੱਡੀ ਕਾਰਵਾਈ, ਚੁੱਕਿਆ ਇਹ ਸਖ਼ਤ ਹੁਕਮ
ਦਰਜ ਐੱਫ. ਆਈ. ਆਰ. ਮੁਤਾਬਿਕ ਲੜਕੀ ਦੇ ਵਿਆਹ ਨੂੰ ਕੁਝ ਸਮਾਂ ਹੀ ਹੋਇਆ ਸੀ ਅਤੇ ਉਸਦਾ ਪਤੀ ਵਿਦੇਸ਼ ’ਚ ਨੌਕਰੀ ਕਰਦਾ ਹੈ। ਨੂੰਹ ਦੇ ਬੱਚਾ ਨਾ ਹੋਣ ਕਾਰਨ ਉਸਦੀ ਸੱਸ ਉਸਨੂੰ ਪਿੰਡ ਦੇ ਹੀ ਇਕ ਤਾਂਤਰਿਕ ਕੋਲ ਲੈ ਕੇ ਗਈ। ਤਾਂਤਰਿਕ ਦਾ ਕਹਿਣਾ ਸੀ ਕਿ ਇਹ ਇਕ ਗੰਦਾ ਪਾਠ ਹੈ ਪਰ ਫਿਰ ਵੀ ਸਹੁਰਾ ਪਰਿਵਾਰ ਇਹ ਪਾਠ ਕਰਵਾਉਣ ਲਈ ਮੰਨ ਗਿਆ, ਜਿਸ ਕਮਰੇ ’ਚ ਪਾਠ ਰੱਖਿਆ ਸੀ, ਤਾਂਤਰਿਕ ਨੇ ਉਸ ’ਚੋਂ ਸੱਸ ਨੂੰ ਬਾਹਰ ਭੇਜ ਦਿੱਤਾ ਅਤੇ ਨੂੰਹ ਨਾਲ ਗਲਤ ਕੰਮ ਕੀਤਾ। ਉਸ ਵਲੋਂ ਆਪਣੇ ਨਾਲ ਬੀਤੀ ਘਟਨਾ ਦੀ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਤਾਂਤਰਿਕ ਅਤੇ ਸੱਸ ’ਤੇ ਮਾਮਲਾ ਦਰਜ ਕਰ ਕੇ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਉਕਤ ਤਾਂਤਰਿਕ ਖ਼ਿਲਾਫ ਧਾਰਾ 376 ਦਾ ਮੁਕੱਦਮਾ ਦਰਜ ਕਰਕੇ, ਗ੍ਰਿਫਤਾਰੀ ਮਗਰੋਂ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰੋਪੜ ਜੇਲ ਭੇਜਿਆ ਗਿਆ ਹੈ ਅਤੇ ਪੀੜਤਾ ਦੀ ਸੱਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮੁਫਤ ਬਿਜਲੀ ਯੋਜਨਾ ’ਤੇ ਮੰਡਰਾਏ ਖ਼ਤਰੇ ਦੇ ਬੱਦਲ, ਉਪਭੋਗਤਾ ਨੂੰ ਲੱਗ ਸਕਦੈ ਵੱਡਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
2 ਰੁਪਏ ਕਿਲੋ ਕਣਕ ਲੈਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ, ਈ-ਪਾਸ ਮਸ਼ੀਨਾਂ ਬਣੀਆਂ ਸਿਰਦਰਦ
NEXT STORY