ਫਗਵਾੜਾ (ਬਿਊਰੋ) : ਫਗਵਾੜਾ ਦੀ ਨਵ-ਨਿਯੁਕਤ ਏ.ਡੀ.ਸੀ. ਨਯਨ ਜੱਸਲ ਨੇ ਕਿਹਾ ਹੈ ਕਿ ਉਹ ਫਗਵਾੜਾ ਦੀ ਧੀ ਹੈ ਤੇ ਉਨ੍ਹਾਂ ਦਾ ਸਾਰਾ ਬਚਪਨ ਇਸੇ ਸ਼ਹਿਰ 'ਚ ਗੁਜ਼ਰਿਆ ਹੈ, ਇਸ ਲਈ ਸ਼ਹਿਰ ਦੇ ਵਿਕਾਸ ਅਤੇ ਬਰਸਾਤੀ ਪਾਣੀ ਦੇ ਨਿਕਾਸ ਨਾਲ ਸਬੰਧਿਤ ਹਰ ਸਮੱਸਿਆ ਦਾ ਢੁੱਕਵਾਂ ਹੱਲ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਇਹ ਗੱਲ ਉਨ੍ਹਾਂ ਨਿਯੁਕਤੀ ਦਾ ਸਵਾਗਤ ਕਰਨ ਪਹੁੰਚੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨਾਲ ਗੱਲਬਾਤ ਦੌਰਾਨ ਕਹੀ।
ਇਹ ਵੀ ਪੜ੍ਹੋ : ਕਤਲ ਕੇਸ 'ਚ ਪੰਜਾਬ ਪੁਲਸ ਦਾ ASI ਗ੍ਰਿਫ਼ਤਾਰ, ਗੋਲੀ ਮਾਰ ਕੇ ਗੁਆਂਢੀ ਦਾ ਕੀਤਾ ਸੀ ਕਤਲ
ਇਸ ਦੌਰਾਨ ਨਿਤਿਨ ਚੱਢਾ ਤੇ ਅਰੁਣ ਖੋਸਲਾ ਨੇ ਏ.ਡੀ.ਸੀ. ਨੂੰ ਕਾਰਪੋਰੇਸ਼ਨ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਕੁਝ ਮੁੱਦਿਆਂ ਤੋਂ ਇਲਾਵਾ ਸੜਕਾਂ ਦੇ ਪੈਚ ਵਰਕ ਅਤੇ ਸਟ੍ਰੀਟ ਲਾਈਟਾਂ ਦੀ ਮੁਰੰਮਤ ਆਦਿ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਅਪੀਲ ਕੀਤੀ। ਏ.ਡੀ.ਸੀ. ਮੈਡਮ ਜੱਸਲ ਨੇ ਕਿਹਾ ਕਿ ਉਹ ਪਹਿਲ ਦੇ ਅਧਾਰ 'ਤੇ ਸਮੀਖਿਆ ਕਰਕੇ ਸ਼ਹਿਰ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਦਾ ਉਪਰਾਲਾ ਕਰਨਗੇ। ਕਾਰਪੋਰੇਸ਼ਨ 'ਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ। ਵਿਕਾਸ ਨਾਲ ਜੁੜੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੇਅਰ ਖੋਸਲਾ ਤੇ ਨਿਤਿਨ ਚੱਢਾ ਨੇ ਭਰੋਸਾ ਜਤਾਇਆ ਕਿ ਬਤੌਰ ਏ.ਡੀ.ਸੀ. ਮੈਡਮ ਨਯਨ ਜੱਸਲ ਫਗਵਾੜਾ ਵਾਸੀਆਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।
ਇਹ ਵੀ ਪੜ੍ਹੋ : ਸਰਕਾਰ ਦੀ ਚਿਤਾਵਨੀ- ਰੈਸਟੋਰੈਂਟ ਗਾਹਕਾਂ ਨੂੰ 'ਸਰਵਿਸ ਚਾਰਜ' ਅਦਾ ਕਰਨ ਲਈ ਨਹੀਂ ਕਰ ਸਕਦੇ ਮਜਬੂਰ
ਸਾਬਕਾ ਸਿਹਤ ਮੰਤਰੀ ਸਿੰਗਲਾ ਮੋਹਾਲੀ ਅਦਾਲਤ ’ਚ ਪੇਸ਼, 3 ਦਿਨਾ ਰਿਮਾਂਡ ’ਤੇ ਭੇਜਿਆ
NEXT STORY