ਕਪੂਰਥਲਾ,(ਵਿਪਨ ਮਹਾਜਨ): ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ਪੰਜਾਬ ਵਿਚ ਵੀ ਸ਼ੋਕ ਦੀ ਲਹਿਰ ਹੈ। ਉਨ੍ਹਾਂ ਦਾ ਬਚਪਨ ਕਪੂਰਥਲਾ ਵਿਚ ਨਨਿਹਾਲ ਵਿਖੇ ਬੀਤਿਆ ਸੀ ਅਤੇ ਸ਼ੁਰੂਆਤੀ ਪੜ੍ਹਾਈ ਵੀ ਇਥੇ ਹੀ ਹੋਈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਨਾਨਾ ਜੀ ਦਾ ਦੇਹਾਂਤ ਹੋਇਆ ਸੀ। ਸ਼ੀਲਾ ਦੀਕਸ਼ਿਤ ਦਾ ਜੀਵਨ ਇਕ ਦਲੇਰ ਪੰਜਾਬੀ ਕੁੜੀ ਦੀ ਅਦਭੁੱਤ ਕਹਾਣੀ ਹੈ। ਪੰਜਾਬ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਰਿਹਾ। 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਸੀਨੀਅਰ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਦਾ ਕਪੂਰਥਲਾ ਨਾਲ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਕਪੂਰਥਲਾ ਸਥਿਤ ਹਿੰਦੂ ਪੁੱਤਰੀ ਪਾਠਲਾਸ਼ਾ ਵਿਚ ਹੋਈ ਅਤੇ ਉਨ੍ਹਾਂ ਨੂੰ ਆਪਣੇ ਨਾਨਾ ਵੀ.ਐਨ. ਪੁਰੀ ਤੋਂ ਬਹੁਤ ਹੀ ਪਿਆਰ ਮਿਲਿਆ। ਸ਼ੀਲਾ ਦੀਕਸ਼ਿਤ ਦਾ ਬਚਪਨ ਦਾ ਕੁਝ ਸਮਾਂ ਹੈਰੀਟੇਜ ਸਿਟੀ ਕਪੂਰਥਲਾ ਦੇ ਪਰਮਜੀਤ ਗੰਜ ਅਤੇ ਸ਼ੇਰਗੜ ਵਿਚ ਲੰਘਿਆ।
ਨਨਿਹਾਲ ਵਿਚ ਰਹਿਣ ਮਗਰੋਂ ਉਹ ਦਿੱਲੀ ਚਲੀ ਗਈ। ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਕਪੂਰਥਲਾ ਨਹੀਂ ਭੁੱਲੀ ਅਤੇ ਇਥੇ ਆਉਂਦੀ ਰਹੀ। ਉਨ੍ਹਾਂ ਦੇ ਨਾਨਾ ਵੀ.ਐਨ. ਪੁਰੀ ਦਾ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪੁਰੀ ਦਾ ਸਾਰਾ ਪਰਿਵਾਰ ਕਈ ਸਾਲਾਂ ਤੋਂ ਦਿੱਲੀ ਵਿਚ ਰਹਿ ਰਿਹਾ ਹੈ। ਉਨ੍ਹਾਂ ਦੇ ਘਰ ਹੁਣ ਮਹਿਲਾ ਕੇਅਰ ਟੇਕਰ ਦੇ ਹਵਾਲੇ ਹੈ। ਸ਼ੀਲਾ ਦੀਕਸ਼ਿਤ ਦੀ ਕਹਾਣੀ ਇਕ ਪੰਜਾਬੀ ਕੁੜੀ ਦੀ ਹੈ, ਜਿਸ ਨੂੰ ਆਪਣੇ ਪੇਕੇ ਅਤੇ ਸਹੁਰਾ ਘਰ ਦੋਹਾਂ ਜਗ੍ਹਾ ਆਜ਼ਾਦੀ ਮਿਲੀ। ਜਿਸ ਦੌਰ ਵਿਚ ਕੁੜੀਆਂ ਨੂੰ ਸਕੂਲ ਨਾ ਭੇਜਣ ਦੀ ਮਾਨਸਿਕਤਾ ਕੰਮ ਕਰਦੀ ਸੀ, ਉਸ ਦੌਰ ਵਿਚ ਉਨ੍ਹਾਂ ਦੇ ਪਿਤਾ ਸ਼੍ਰੀਕ੍ਰਿਸ਼ਨ ਕਪੂਰ ਨੇ ਸ਼ੀਲਾ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਪੂਰੀ ਆਜ਼ਾਦੀ ਦਿੱਤੀ। ਬਚਪਨ ਵਿਚ ਮਿਲੇ ਇਸ ਖੁੱਲ ਨੇ ਸ਼ੀਲਾ ਦੀਕਸ਼ਿਤ ਨੂੰ ਇਕ ਪੜ੍ਹੇ ਲਿਖੇ ਅਤੇ ਉਦਾਰਵਾਦੀ ਵਿਅਕਤੀਤਵ ਵਿਚ ਬਦਲਿਆ, ਜਿਸ ਦੀ ਝਲਕ ਵਾਰ-ਵਾਰ ਦੇਖਣ ਨੂੰ ਮਿਲਦੀ ਰਹੀ।
ਭਾਜਪਾ 'ਚ ਸ਼ਾਮਲ ਹੁੰਦੇ ਹੀ ਸਾਬਕਾ ਮੇਅਰ ਦੇ ਬਦਲੇ ਸੁਰ, ਕਿਹਾ-70 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ
NEXT STORY