ਅੰਮ੍ਰਿਤਸਰ (ਕਮਲ) - ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਤੇ ਇਤਿਹਾਸ ਦੇ ਪ੍ਰੋਫੈਸਰ ਦਰਬਾਰੀ ਲਾਲ ਦੇ ਨਿਵਾਸ ਗ੍ਰੀਨ ਐਵੀਨਿਊ ਵਿਖੇ ਪੱਤਰਕਾਰ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰੋ. ਲਾਲ ਨੇ ਦਿੱਲੀ 'ਚ ਸਥਿਤ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ 'ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਕਾਲਜ ਦੀ ਗਰਵਨਿੰਗ ਕੌਂਸਲ ਦਾ ਫੈਸਲਾ ਇਤਰਾਜ਼ਯੋਗ ਹੀ ਨਹੀਂ ਸਗੋਂ ਵਿਵੇਕਹੀਣਤਾ ਦਾ ਸਿਖਰ ਹੈ।
ਪ੍ਰੋ. ਲਾਲ ਨੇ ਕਿਹਾ ਕਿ ਦਿਆਲ ਸਿੰਘ ਇਕ ਮਹਾਨ ਪਰਉਪਕਾਰੀ, ਰਾਸ਼ਟਰਵਾਦੀ ਤੇ ਸਮਾਜਿਕ ਸੁਧਾਰਾਂ ਦੇ ਮੋਢੀ ਸਨ। ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਲਹਿਣਾ ਸਿੰਘ ਮਜੀਠੀਆ ਦੇ ਸਪੁੱਤਰ ਸਨ ਅਤੇ ਆਪਣੀ ਜਾਇਦਾਦ ਨੂੰ ਉਨ੍ਹਾਂ ਨੇ ਲੋਕਾਂ ਦੀ ਭਲਾਈ ਵਿਚ ਲਾ ਦਿੱਤਾ। ਪ੍ਰੋ. ਲਾਲ ਨੇ ਕਿਹਾ ਕਿ ਦਿੱਲੀ ਦੇ ਦਿਆਲ ਸਿੰਘ ਕਾਲਜ ਦੀ ਗਰਵਨਿੰਗ ਕੌਂਸਲ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ 19 ਨਵੰਬਰ 2017 ਨੂੰ ਇਸ ਦਾ ਨਾਂ ਬਦਲਣ ਦਾ ਫੈਸਲਾ ਲਿਆ ਹੈ, ਜੋ ਭਾਰਤ ਪ੍ਰਤੀ ਕੀਤੇ ਗਏ ਮਹੱਤਵਪੂਰਨ ਕੰਮ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਇਕ ਗਹਿਰੀ ਸਾਜ਼ਿਸ਼ ਹੈ। ਪ੍ਰੋ. ਲਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸਥਾਰ ਨਾਲ ਪੱਤਰ ਲਿਖ ਕੇ ਮੰਗ ਕੀਤੀ ਕਿ ਇਸ ਮਸਲੇ ਨੂੰ ਪ੍ਰਧਾਨ ਮੰਤਰੀ ਨਾਲ ਮਿਲ ਕੇ ਹੱਲ ਕਰਵਾਇਆ ਜਾਵੇ।
ਇਸ ਮੌਕੇ ਡਾ. ਸਾਜਿਦ ਹੁਸੈਨ, ਮਾ. ਜਸਵੰਤ ਸਿੰਘ ਹੇਰ, ਕਾਂਗਰਸੀ ਨੇਤਾ ਪ੍ਰਦੀਪ ਸ਼ਰਮਾ, ਓਮ ਪ੍ਰਕਾਸ਼ ਭਾਟੀਆ, ਗੁਲਸ਼ਨ ਸ਼ਰਮਾ, ਕਰਨਵੀਰ ਵਰਮਾ ਆਦਿ ਮੌਜੂਦ ਸਨ।
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀ. ਓ. ਐੱਸ. ਮਸ਼ੀਨਾਂ ਰਾਹੀਂ ਰੇਅ ਦੀ ਵਿਕਰੀ ਕਰਨੀ ਹੋਈ ਔਖੀ
NEXT STORY