ਗੁਰਦਾਸਪੁਰ (ਹਰਮਨ)- ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਹੋਏ ਮੀਂਹ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਮੰਡੀਆਂ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਖੁਦ ਛੱਤਰੀ ਲੈ ਕੇ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਕਈ ਥਾਵਾਂ 'ਤੇ ਤਰਪਾਲਾਂ ਨਾ ਪਾਏ ਜਾਣ ਕਾਰਨ ਖੁੱਲੇ ਅਸਮਾਨ ਹੇਠ ਭਿੱਜ ਰਹੇ ਝੋਨੇ ਨੂੰ ਦੇਖ ਕੇ ਡੀ. ਸੀ. ਨੇ ਤੁਰੰਤ ਮੰਡੀ ਬੋਰਡ ਅਤੇ ਹੋਰ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਜ਼ਿੰਮੇਵਾਰ ਆੜਤੀਆਂ ਖ਼ਿਲਾਫ਼ ਐਕਸ਼ਨ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰਵਾਈਆਂ।
ਇਹ ਵੀ ਪੜ੍ਹੋ- ਵਾਰਡਬੰਦੀ ਦੀ ਫਾਈਨਲ ਲਿਸਟ ਜਾਰੀ, ਅੰਮ੍ਰਿਤਸਰ ਦੀਆਂ 85 ਵਾਰਡਾਂ ’ਚੋਂ 42 ’ਤੇ ਔਰਤਾਂ ਲੜਨਗੀਆਂ ਚੋਣ
ਇਸ ਮੌਕੇ ਸਵੇਰੇ ਜਦੋਂ ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਅਚਾਨਕ ਹੀ ਮੰਡੀ ਵਿਚ ਪਹੁੰਚ ਗਏ ਤਾਂ ਉਨ੍ਹਾਂ ਦੀ ਆਮਦ ਦਾ ਪਤਾ ਲੱਗਣ 'ਤੇ ਕਈ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਅਤੇ ਕੁਝ ਹੀ ਸਮੇਂ 'ਚ ਕਈ ਆੜਤੀ ਤੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਡੀ. ਸੀ. ਹਿਮਾਂਸ਼ੂ ਨੇ ਪਾਣੀ ਦੀ ਮਾਰ ਹੇਠ ਆ ਰਹੇ ਝੋਨੇ ਨੂੰ ਬਚਾਉਣ ਲਈ ਮੌਕੇ 'ਤੇ ਤਰਪਾਲਾਂ ਪੁਆਈਆਂ ਅਤੇ ਨਾਲ ਹੀ ਹਦਾਇਤ ਜਾਰੀ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਅਜਿਹੀ ਲਾਪ੍ਰਵਾਹੀ ਅਤੇ ਨੁਕਸਾਨ ਰੋਕਣ ਲਈ ਹੁਣ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ'
ਜਗਬਾਣੀ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਦੱਸਿਆ ਕਿ ਮੰਡੀ ਵਿੱਚ ਝੋਨੇ ਦੀਆਂ ਕਈ ਢੇਰੀਆਂ ਨੂੰ ਤਰਪਾਲਾਂ ਨਾਲ ਨਹੀਂ ਢੱਕਿਆ ਸੀ, ਜਿਸ ਕਾਰਨ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ ਨੂੰ ਮੌਕੇ 'ਤੇ ਹੀ ਬੁਲਾ ਕੇ ਸਬੰਧਤ ਅਧਿਕਾਰੀਆਂ ਅਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ। ਉਨਾਂ ਮੰਡੀ 'ਚ ਮੌਜੂਦ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ 'ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੂਰੀ ਤਰਾਂ ਮੁਸ਼ਤੈਦ ਰਹਿੰਦੇ ਹੋਏ ਕਿਸਾਨਾਂ ਦੇ ਹਮਾਇਤੀ ਬਣ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਆੜ੍ਹਤੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਤਰਪਾਲਾਂ ਆਦਿ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਖ਼ਰੀਦੇ ਗਏ ਝੋਨੇ ਦੀ ਨਾਲੋ-ਨਾਲ ਲਿਫਟਿੰਗ ਕੀਤੀ ਜਾਵੇ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਤਸਕਰੀ ਲਈ ਪਾਕਿਸਤਾਨੀ ਤਸਕਰ ਕਰ ਰਹੇ ਨੇ ਚਾਈਨਾ ਮੇਡ ਡਰੋਨਾਂ ਦੀ ਵਰਤੋਂ
NEXT STORY