ਸੰਗਰੂਰ ( ਬੇਦੀ, ਯਾਦਵਿੰਦਰ, ਹਰਜਿੰਦਰ)—ਫਤਿਹਵੀਰ ਸਿੰਘ ਮਾਮਲੇ 'ਚ ਅੱਜ ਸੰਗਰੂਰ ਦੀਆਂ ਇੱਕ ਦਰਜਨ ਤੋਂ ਵਧੇਰੇ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬਦਲਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦਿੱਤਾ ਗਿਆ। ਉਕਤ ਮਾਮਲੇ ਵਿਚ ਫਤਿਹ ਵੀਰ ਸਿੰਘ ਦੀ ਮੌਤ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਿਹਲੀ ਨੂੰ ਕਸੂਰਵਾਰ ਠਹਰਾਉਂਦਿਆਂ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਅਸਤੀਫ਼ੇ ਦੀ ਮੰਗ ਕੀਤੀ ਕਿ ਉਸ ਦੇ ਰਾਜ ਅੰਦਰ ਇੱਕ ਮਾਸੂਮ ਬੱਚੇ ਨੂੰ ਨਹੀਂ ਬਚਾਇਆ ਗਿਆ ਅਤੇ ਚਾਰ ਦਿਨ ਤੱਕ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਸਾਰ ਤੱਕ ਨਹੀਂ ਲਈ ਇਸ ਤੋਂ ਇਲਾਵਾ ਸਮੁੱਚੇ ਆਪ੍ਰੇਸ਼ਨ ਦੀਆਂ ਰਹੀਆਂ ਖਾਮੀਆਂ ਦੀ ਜੂਡੀਸ਼ੀਅਲ ਜਾਂਚ ਕਰਵਾਈ ਜਾਵੇ। ਧਰਨੇ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਵੱਖ-ਵੱਖ ਜਥੇਬੰਦੀਆਂ ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪਰਮਵੇਦ,ਐੱਸ.ਸੀ.ਬੀ.ਸੀ. ਟੀਚਰਜ਼ ਯੂਨੀਅਨ ਦੇ ਕ੍ਰਿਸ਼ਨ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਵਿਸਵਕਾਤ, ਰੈਡੀਕਲ ਸਟੂਡੈਂਟ ਯੁਨੀਅਨ ਦੇ ਲਖਵਿੰਦਰ ਸਿੰਘ, ਜਰਨਲ ਸਮਾਜ ਦੇ ਰਾਜ ਕੁਮਾਰ ਸ਼ਰਮਾ ਤੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵੱਲੋਂ ਪਰਮਜੀਤ ਕੌਰ ਸਣੇ ਹੋਰਨਾਂ ਆਗੂਆਂ ਨੇ ਕਿਹਾ ਕਿ ਫਤਿਹਵੀਰ ਸਿੰਘ ਨੂੰ ਬਚਾਇਆ ਜਾ ਸਕਦਾ ਸੀ ਪਰ ਜ਼ਿਲਾ ਪ੍ਰਸ਼ਾਸਨ ਵਲੋਂ ਵਰਤੀ ਗਈ ਢਿੱਲੀ ਕਾਰਗੁਜ਼ਾਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਕਤ ਆਗੂਆਂ ਨੇ ਕਿਹਾ ਕਿ ਫਤਿਹਵੀਰ ਸਿੰਘ ਨੂੰ ਬਾਹਰ ਵੀ ਅਣਮਨੁੱਖੀ ਵਤੀਰੇ ਨਾਲ ਬਾਹਰ ਕੱਢਿਆ ਗਿਆ ਹੈ ਤੇ ਇਸ ਵਤੀਰੇ ਨਾਲ ਮਨੁੱਖਤਾ ਦੇ ਹਿਰਦੇ ਵਲੂੰਧਰੇ ਗਏ ਹਨ।
ਡੀ.ਸੀ. ਦਫ਼ਤਰ ਅੱਗੇ ਸਰੁੱਖਿਆ ਦੇ ਸਖਤ ਪ੍ਰਬੰਧ
ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਸਰੁੱਖਿਆ ਦੇ ਸਖਤ ਪ੍ਰਬੰਧ ਕੀਤੇ ਨਜ਼ਰ ਆਏ। ਸਾਰੇ ਪ੍ਰਬੰਧਕੀ ਕੰਪਲੈਕਸ ਨੂੰ ਪੁਲਸ ਨੇ ਸੀਲ ਕੀਤਾ ਹੋਇਆ ਸੀ ਅਤੇ ਧਰਨੇ ਵਾਲੇ ਸਥਾਨ ਅਤੇ ਗੇਟਾਂ ਨੂੰ ਬੰਦ ਕਰਕੇ ਬਾਹਰ ਅਤੇ ਅੰਦਰ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ।
ਦੰਗਾ ਰੋਕੂ ਵਾਹਨ ਸੀ ਮੋਜੂਦ
ਧਰਨੇ ਦੌਰਾਨ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲਸ ਨੇ ਦੰਗਾ ਰੋਕੂ ਵਾਹਨ,ਫਾਇਰ ਬ੍ਰਿਗੇਡ ਵਾਹਨ ਤੇ ਐਂਬੂਲੈਂਸ ਵੀ ਪ੍ਰਬੰਧਕੀ ਕੰਪਲੈਕਸ 'ਚ ਖੜਾ ਰੱਖੇ ਸਨ।
ਬਿਨਾਂ ਪਛਾਣ ਪੱਤਰ ਤੋਂ ਨਹੀਂ ਦਿੱਤਾ ਜਾ ਰਿਹਾ ਅੰਦਰ ਜਾਣ
ਪੁਲਸ ਨੇ ਸਰੁੱਖਿਆ ਦੇ ਪ੍ਰਬੰਧ ਇੰਨੇ ਸਖ਼ਤ ਕੀਤੇ ਹੋਏ ਸਨ ਕਿ ਪ੍ਰਬੰਧਕੀ ਕੰਪਲੈਕਸ 'ਚ ਅਪਣੇ ਕੰਮ ਕਾਜ ਲਈ ਆਉਣ ਵਾਲੇ ਹਰ ਵਿਅਕਤੀ ਦਾ ਪਛਾਣ ਪੱਤਰ ਵੇਖਣ ਤੋਂ ਬਾਅਦ ਹੀ ਅੰਦਰ ਆਉਣ ਦਿੱਤਾ ਗਿਆ।
ਸੂਬੇ 'ਚ ਹਰ ਸਾਲ ਸੁੱਕ ਰਹੇ ਕਈ ਬੋਰਵੈੱਲ, ਖੁੱਲ੍ਹੇ ਛੱਡਣ ਨਾਲ ਵਧੇ ਹਾਦਸੇ
NEXT STORY