ਚੰਡੀਗੜ੍ਹ (ਅੰਕੁਰ) : ਵਿਜੀਲੈਂਸ ਬਿਊਰੋ ਨੇ ਡੀ.ਡੀ.ਪੀ.ਓ. ਜਲੰਧਰ ਦੀ ਰੀਡਰ ਰਾਜਵੰਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪਿੰਡ ਢੱਡਾ, ਜ਼ਿਲ੍ਹਾ ਜਲੰਧਰ ਦੇ ਇਕ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਮੰਗੀ ਕੀਤੀ ਸੀ। ਸ਼ਿਕਾਇਤਕਰਤਾ ਪਿੰਡ ਢੱਡਾ ਦੇ ਸਰਪੰਚ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਕੀਤੀ ਗਈ। ਪਿੰਡ ਢੱਡਾ ’ਚ ਬਣੀ ਧਰਮਸ਼ਾਲਾ ਨੂੰ ਵਾਲਮੀਕਿ ਕਮੇਟੀ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ, ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਨੇ ਡੀ.ਡੀ.ਪੀ.ਓ. ਜਲੰਧਰ ਕੋਲ ਕੇਸ ਦਾਇਰ ਕੀਤਾ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਵੰਤ ਕੌਰ ਨੇ ਧਰਮਸ਼ਾਲਾ ਮਾਮਲੇ ’ਚ ਉਨ੍ਹਾਂ ਦੇ ਪੱਖ ਵ’ਚ ਹੁਕਮ ਪ੍ਰਾਪਤ ਕਰਨ ਬਦਲੇ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਮੁਲਜ਼ਮ ਨੇ ਸ਼ਿਕਾਇਤਕਰਤਾ ਤੇ ਹੋਰ ਗਵਾਹਾਂ ਕੋਲੋਂ 50,000 ਰੁਪਏ ਰਿਸ਼ਵਤ ਪ੍ਰਾਪਤ ਕੀਤੀ। ਰਿਸ਼ਵਤ ਦੇ ਪੈਸੇ ਲੈਣ ਦੀ ਘਟਨਾ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਵਿਜੀਲੈਂਸ ਬਿਊਰੋ ਰੇਂਜ ਥਾਣਾ ਜਲੰਧਰ ਵਿਖੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਮਾਣ ਭੱਤੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY