ਜਲੰਧਰ (ਪੁਨੀਤ) : ਪੁਲਸ ਨੂੰ ਟਾਂਡਾ ਫਾਟਕ ਅਤੇ ਨਾਗਰਾ ਰੇਲਵੇ ਲਾਈਨਾਂ ’ਤੇ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਇਕ ਨੌਜਵਾਨ ਦੀ ਜੇਬ ਵਿਚੋਂ ਨਸ਼ੇ ਵਾਲਾ ਟੀਕਾ ਬਰਾਮਦ ਹੋਇਆ ਹੈ, ਜਿਸ ਕਾਰਨ ਪੁਲਸ ਦਾ ਮੰਨਣਾ ਹੈ ਕਿ ਨਸ਼ੇ ਦੀ ਹਾਲਤ ’ਚ ਲਾਈਨਾਂ ’ਤੇ ਬੈਠਾ ਨੌਜਵਾਨ ਟ੍ਰੇਨ ਦੀ ਲਪੇਟ ’ਚ ਆ ਗਿਆ ਹੋਵੇਗਾ।
ਰਾਤ ਕਰੀਬ 9 ਵਜੇ ਟਾਂਡਾ ਫਾਟਕ ਨੇੜੇ ਪੁੱਜੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਪਛਾਣ ਪੱਤਰ ਨਹੀਂ ਮਿਲਿਆ। ਨੌਜਵਾਨ ਦੀ ਉਮਰ 25 ਤੋਂ 30 ਸਾਲ ਦਰਮਿਆਨ ਜਾਪਦੀ ਹੈ। ਪਹਿਲੀ ਡੈੱਡ ਬਾਡੀ ਬਾਰੇ ਸਵੇਰੇ 4.45 ਵਜੇ ਇਕ ਮੀਮੋ ਮਿਲਿਆ। ਇਸ ਦੇ ਮੁਤਾਬਕ ਜੰਮੂ-ਅਹਿਮਦਾਬਾਦ ਟ੍ਰੇਨ ਦੀ ਲਪੇਟ 'ਚ ਆਉਣ ਨਾਲ 35-40 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਲੱਤ ਵੱਢੀ ਗਈ ਸੀ, ਜਿਸ ਤੋਂ ਲੱਗਦਾ ਹੈ ਕਿ ਟ੍ਰੇਨ ਦੀ ਲਪੇਟ ’ਚ ਆਏ ਵਿਅਕਤੀ ਨੇ ਬਚਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਉਹ ਅਜਿਹਾ ਨਹੀਂ ਕਰ ਸਕਿਆ।
ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ’ਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਸ ਦੇ ਆਸ-ਪਾਸ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਰਾਮਬਾਗ ਥਾਣੇ ਤੋਂ 50 ਮੀਟਰ ਦੀ ਦੂਰੀ ’ਤੇ ਬਣਿਆ ਨਾਜਾਇਜ਼ ਸ਼ਰਾਬ ਦਾ ਅੱਡਾ, ਲੋਕ ਇਲਾਕਾ ਛੱਡਣ ਲਈ ਹੋਏ ਮਜਬੂਰ
NEXT STORY