ਨਸਰਾਲਾ/ਸ਼ਾਮਚੁਰਾਸੀ (ਚੁੰਬਰ)-ਰੋਜ਼ੀ-ਰੋਟੀ ਖਾਤਿਰ ਇਕ ਸਾਲ ਪਹਿਲਾਂ ਮਸਕਟ (ਓਮਾਨ) ਵਿਖੇ ਗਏ ਦੋ ਨੌਜਵਾਨ, ਜੋ ਕਿ ਈਦ ਵਾਲੇ ਦਿਨ ਸਮੁੰਦਰ 'ਚ ਡੁੱਬ ਕੇ ਮਰ ਗਏ ਸਨ, ਦੀਆਂ ਮ੍ਰਿਤਕ ਦੇਹਾਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਜੋਵਾਲ-ਮਸਾਣੀਆਂ ਨੇੜੇ ਕਠਾਰ ਵਿਖੇ ਪੁੱਜੀਆਂ। ਇੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਦੀ ਗਲੀ-ਗਲੀ, ਚੱਪਾ-ਚੱਪਾ ਧਾਹਾਂ ਮਾਰ ਕੇ ਰੋ ਉੱਠਿਆ।
ਦੱਸ ਦੇਈਏ ਕਿ ਤਜਿੰਦਰ ਸਿੰਘ ਰੌਕੀ (30) ਪੁੱਤਰ ਮਨਜੀਤ ਸਿੰਘ ਵਾਸੀ ਮਸਾਣੀਆਂ ਅਤੇ ਸੁਖਵੀਰ ਸਿੰਘ ਰਾਜੋਵਾਲ (28) ਪੁੱਤਰ ਇਕਬਾਲ ਸਿੰਘ, ਜੋ ਕਿ ਇਕ ਸਾਲ ਪਹਿਲਾਂ ਇਕੱਠੇ ਰੋਜ਼ੀ-ਰੋਟੀ ਖਾਤਿਰ ਮਸਕਟ ਗਏ ਸਨ। ਈਦ ਵਾਲੇ ਦਿਨ ਅਚਾਨਕ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਬੜੀ ਜੱਦੋ-ਜਹਿਦ ਉਪਰੰਤ ਉਕਤ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਗਈਆਂ। ਅੱਜ ਇਨ੍ਹਾਂ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਪਿੰਡ ਰਾਜੋਵਾਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ, ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਤੋਂ ਇਲਾਵਾ ਬਲਜੀਤ ਸਿੰਘ ਨਿੱਝਰ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਕਠਾਰ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਮੋਹਤਬਰ ਵਿਅਕਤੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ।
ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਥਾਣਾ ਸਦਰ ਦਾ ਘਿਰਾਓ 10 ਨੂੰ
NEXT STORY