ਚੰਡੀਗੜ੍ਹ (ਸੁਸ਼ੀਲ, ਮੁਨੀਸ਼) : ਤੇਜ਼ ਮੀਂਹ ’ਚ ਤਿੰਨ ਦਿਨ ਪਹਿਲਾਂ ਪਟਿਆਲਾ ਦੀ ਰਾਵ ’ਚ ਰੁੜ੍ਹੀ ਕਾਰ ਮੰਗਲਵਾਰ ਸਵੇਰੇ ਤੋਗਾ ਕੋਲ ਮਿਲ ਗਈ। ਕਾਰ ਵਿਚ ਸਵਾਰ ਦੋ ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂਕਿ ਤੀਜਾ ਨੌਜਵਾਨ ਲਾਪਤਾ ਹੈ। ਮੁੱਲਾਂਪੁਰ ਪੁਲਸ ਨੇ ਪਟਿਆਲਾ ਦੀ ਰਾਵ ’ਚ ਸਰਚ ਮੁਹਿੰਮ ਚਲਾਈ। ਇਸ ਦੌਰਾਨ ਇਕ ਵਿਅਕਤੀ ਦੀ ਲਾਸ਼ ਤੋਗਾ ਤਾਂ ਦੂਜੇ ਦੀ ਮਨਾਨਾ ਪਿੰਡ ਕੋਲ ਮਿਲੀ। ਲਾਸ਼ਾਂ ਦੀ ਪਛਾਣ 36 ਸਾਲਾ ਭਾਗੋਮਾਜਰਾ ਨਿਵਾਸੀ ਹਰਪ੍ਰੀਤ ਸਿੰਘ ਅਤੇ ਖਰੜ ਨਿਵਾਸੀ 45 ਸਾਲਾ ਹਰਮੀਤ ਸਿੰਘ ਉਰਫ ਰਿੰਪੀ ਵਜੋਂ ਹੋਈ। ਮ੍ਰਿਤਕਾਂ ਦੇ ਤੀਜੇ ਸਾਥੀ ਹਿਮਾਚਲ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਸ ਨੇ ਜੇ. ਸੀ. ਬੀ. ਬੁਲਾ ਕੇ ਪਟਿਆਲਾ ਦੀ ਰਾਵ ਵਿਚੋਂ ਗੱਡੀ ਬਾਹਰ ਕੱਢ ਕੇ ਮ੍ਰਿਤਕਾਂ ਦੀ ਜਾਣਕਾਰੀ ਪਰਿਵਾਰਾਂ ਨੂੰ ਦਿੱਤੀ। ਮੁੱਲਾਂਪੁਰ ਅਤੇ ਘੜੂੰਆ ਥਾਣਾ ਪੁਲਸ ਲਾਪਤਾ ਤੀਜੇ ਸਾਥੀ ਦਾ ਸੁਰਾਗ ਲਾਉਣ ਵਿਚ ਲੱਗੀ ਹੈ। ਭਾਗੋਮਾਜਰਾ ਨਿਵਾਸੀ ਹਰਪ੍ਰੀਤ ਸਿੰਘ ਆਪਣੇ ਦੋਸਤ ਹਰਮੀਤ ਅਤੇ ਗੁਰਪ੍ਰੀਤ ਨਾਲ ਸ਼ਨੀਵਾਰ ਸਿਸਵਾਂ ਘੁੰਮਣ ਗਿਆ ਹੋਇਆ ਸੀ। ਸ਼ਨੀਵਾਰ ਰਾਤ ਹਰਪ੍ਰੀਤ ਝਾਮਪੁਰ ਨਿਵਾਸੀ ਦੋਸਤ ਗੁਰਪ੍ਰੀਤ ਨੂੰ ਛੱਡਣ ਆ ਰਿਹਾ ਸੀ ਤੇ ਜਦੋਂ ਗੱਡੀ ਮਲੋਆ ਸਥਿਤ ਸਤਿਸੰਗ ਭਵਨ ਦੇ ਕੋਲ ਪਟਿਆਲਾ ਦੀ ਰਾਵ ਕੋਲ ਪਹੁੰਚੀ ਤਾਂ ਨਦੀ ਵਿਚ ਉਫਾਨ ਆਉਣ ਕਾਰਨ ਗੱਡੀ ਪਾਣੀ ਵਿਚ ਰੁੜ੍ਹ ਗਈ।
ਇਹ ਵੀ ਪੜ੍ਹੋ : ਪਾਣੀ ਦਾ ਕਹਿਰ : ਲੋਹੀਆਂ ’ਚ 2 ਜਗ੍ਹਾ ਟੁੱਟਿਆ ਧੁੱਸੀ ਬੰਨ੍ਹ, ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ ਲੋਕ
ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੂਚਨਾ ਮਿਲਦਿਆਂ ਹੀ ਮਲੋਆ ਥਾਣਾ ਇੰਚਾਰਜ ਜਸਪਾਲ ਸਿੰਘ ਪੁਲਸ ਟੀਮ ਨਾਲ ਅਤੇ ਮੁੱਲਾਂਪੁਰ ਥਾਣਾ ਪੁਲਸ ਵੀ ਮੌਕੇ ’ਤੇ ਪਹੁੰਚੀ ਸੀ। ਪੁਲਸ ਨੇ ਸ਼ਨੀਵਾਰ ਰਾਤ ਗੱਡੀ ਅਤੇ ਉਸ ਵਿਚ ਸਵਾਰਾਂ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਤੇਜ਼ ਵਹਾਅ ਕਾਰਨ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ ਸੀ। ਮੰਗਲਵਾਰ ਸਵੇਰੇ 10 ਵਜੇ ਮੁੱਲਾਂਪੁਰ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਨੀਵਾਰ ਪਾਣੀ ਵਿਚ ਰੁੜ੍ਹੀ ਹੋਈ ਗੱਡੀ ਤੋਗਾ ਪਿੰਡ ਕੋਲ ਹੈ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਧਰਮਵੀਰ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜੇ. ਸੀ. ਬੀ. ਬੁਲਾ ਕੇ ਸਵਿਫਟ ਗੱਡੀ ਨੂੰ ਬਾਹਰ ਕੱਢਿਆ ਤਾਂ ਅੰਦਰ ਕੋਈ ਨਹੀਂ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਤੋਗਾ ਪਿੰਡ ਅਤੇ ਮਨਾਨਾ ਪਿੰਡ ਕੋਲ ਨਦੀ ਵਿਚ ਲਾਸ਼ਾਂ ਤੈਰ ਰਹੀਆਂ ਹਨ। ਪੁਲਸ ਟੀਮ ਨੇ ਗੋਤਾਖੋਰਾਂ ਨੂੰ ਬੁਲਾਇਆ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਖਰੜ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ।
ਦੋਸਤ ਨੂੰ ਛੱਡਣ ਝਾਮਪੁਰ ਆਉਣ ਦੌਰਾਨ ਹੋਇਆ ਹਾਦਸਾ
ਅਮਨਦੀਪ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਹਰਮੀਤ ਅਤੇ ਗੁਰਪ੍ਰੀਤ ਸਿੰਘ ਤਿੰਨੇ ਕਾਫ਼ੀ ਚੰਗੇ ਦੋਸਤ ਸਨ। ਹਰਪ੍ਰੀਤ ਸਿੰਘ ਬਿਲਡਿੰਗ ਮੈਟੀਰੀਅਲ ਦਾ ਕੰਮ ਕਰਦਾ ਸੀ। ਉਸਦਾ ਇਕ ਪੁੱਤਰ ਹੈ, ਜਦੋਂਕਿ ਹਰਮੀਤ ਉਰਫ ਰਿੰਪੀ ਪ੍ਰਾਪਟੀ ਦਾ ਕੰਮ ਕਰਦਾ ਸੀ। ਉਸਦਾ ਇਕ ਪੁੱਤਰ ਕੈਨੇਡਾ ਗਿਆ ਹੋਇਆ ਹੈ। ਅਮਨਦੀਪ ਨੇ ਦੱਸਿਆ ਕਿ ਇਨ੍ਹਾਂ ਨੇ ਰੋਪੜ ਵਿਚ ਜ਼ਮੀਨ ਲਈ ਹੋਈ ਸੀ ਤੇ ਇਹ ਜ਼ਮੀਨ ਦੇਖਣ ਗਏ ਸਨ। ਵਾਪਸ ਆਉਂਦੇ ਹੋਏ ਉਹ ਝਾਮਪੁਰ ਨਿਵਾਸੀ ਦੋਸਤ ਗੁਰਪ੍ਰੀਤ ਨੂੰ ਛੱਡਣ ਜਾ ਰਹੇ ਸਨ। ਇਸ ਦੌਰਾਨ ਤਿੰਨੇ ਪਟਿਆਲਾ ਦੀ ਰਾਵ ਵਿਚ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਤਿੰਨ ਦਿਨਾਂ ਬਾਅਦ ਮੀਂਹ ਤੋਂ ਰਾਹਤ, 16 ਜੁਲਾਈ ਤਕ ਮਾਨਸੂਨ ਦੇ ਆਮ ਮੀਂਹ ਦੇ ਆਸਾਰ
ਲਾਪਤਾ ਦੀ ਸ਼ਿਕਾਇਤ ਦਿੱਤੀ ਸੀ ਘੜੂੰਆ ਥਾਣੇ ’ਚ
ਪਟਿਆਲਾ ਦੀ ਰਾਵ ਵਿਚ ਸ਼ਨੀਵਾਰ ਰੁੜ੍ਹੇ ਨੌਜਵਾਨਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਐਤਵਾਰ ਘੜੂੰਆ ਥਾਣਾ ਪੁਲਸ ਨੂੰ ਦਿੱਤੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਲਾਪਤਾ ਹੋਣ ਦੀ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਕੋਈ ਸਰਚ ਮੁਹਿੰਮ ਨਹੀਂ ਚਲਾਈ। ਜੇਕਰ ਪੁਲਸ ਸ਼ਨੀਵਾਰ ਰਾਤ ਸਰਚ ਮੁਹਿੰਮ
ਨਦੀ ’ਚ ਗੱਡੀ ਸਮੇਤ ਰੁੜ੍ਹਨ ਵਾਲਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪਰਿਵਾਰ ਨੇ ਸੋਮਵਾਰ ਦਿੱਤੀ ਸੀ। ਸਾਡੇ ਵਲੋਂ ਹੋਰ ਥਾਣਿਆਂ ਨੂੰ ਲਾਪਤਾ ਹੋਣ ਵਾਲਿਆਂ ਦੀ ਫੋਟੋ ਸਮੇਤ ਹੋਰ ਜਾਣਕਾਰੀ ਦਿੱਤੀ ਗਈ ਸੀ। ਉੱਥੇ ਹੀ ਮੰਗਲਵਾਰ ਸਵੇਰੇ ਦੋ ਲਿਅਕਤੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਤੀਜੇ ਦੀ ਭਾਲ ਕੀਤੀ ਜਾ ਰਹੀ ਹੈ।
-ਸਿਮਰਜੀਤ ਸਿੰਘ, ਘੜੂੰਆ ਥਾਣਾ ਇੰਚਾਰਜ
ਮਲੋਆ ਥਾਣਾ ਪੁਲਸ ਨੇ ਨਦੀ ਕੋਲ ਖੜ੍ਹੇ ਕੀਤੇ ਹੋਏ ਸਨ ਜਵਾਨ
ਚੰਡੀਗੜ੍ਹ ਪੁਲਸ ਨੇ ਮਲੋਆ ਸਥਿਤ ਸਤਿਸੰਗ ਭਵਨ ਕੋਲ ਪਟਿਆਲਾ ਦੀ ਰਾਵ ’ਤੇ ਪੀ. ਸੀ. ਆਰ. ਜਵਾਨ ਤਾਇਨਾਤ ਕੀਤੇ ਹੋਏ ਸਨ। ਪੀ. ਸੀ. ਆਰ. ਜਵਾਨ ਕਿਸੇ ਨੂੰ ਵੀ ਪਟਿਆਲਾ ਦੀ ਰਾਵ ਵੱਲ ਜਾਣ ਨਹੀਂ ਦੇ ਰਹੇ ਸਨ, ਜਦੋਂਕਿ ਪੰਜਾਬ ਵੱਲ ਆਉਣ ਸਬੰਧੀ ਕੋਈ ਰਾਹ ਬੰਦ ਨਹੀਂ ਕੀਤਾ ਗਿਆ ਸੀ। ਜੇਕਰ ਪੰਜਾਬ ਵੱਲ ਰਾਹ ਬੰਦ ਹੁੰਦਾ ਤਾਂ ਇਨ੍ਹਾਂ ਦੀ ਜਾਨ ਬਚ ਸਕਦੀ ਸੀ। ਨਦੀ ਵਿਚ ਗੱਡੀ ਰੁੜ੍ਹਨ ਤੋਂ ਬਾਅਦ ਪ੍ਰਸ਼ਾਸਨ ਨੇ ਤੋਗਾ-ਬੂਥਗੜ੍ਹ ਰੋਡ ਨੂੰ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 1988 ਤੋਂ ਬਾਅਦ 2023 ’ਚ ਮਾਛੀਵਾੜਾ ਦਾ ਬੇਟ ਖੇਤਰ ਹੜ੍ਹ ’ਚ ਡੁੱਬਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ
NEXT STORY