ਸਮਾਣਾ (ਦਰਦ) : ਇੱਥੇ ਬੀਤੀ 11 ਫਰਵਰੀ ਨੂੰ ਪੈਰ ਤਿਲਕ ਜਾਣ ਕਾਰਣ ਭਾਖੜਾ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਇਕ ਹਫ਼ਤਾ ਬਾਅਦ ਭੂੰਨਾ ਤੋਂ ਲੰਘਦੀ ਭਾਖੜਾ ਨਹਿਰ ਤੋਂ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏ. ਐੱਸ. ਆਈ. ਲਾਲੀ ਰਾਮ ਨੇ ਦੱਸਿਆ ਕਿ ਮ੍ਰਿਤਕ ਮਨੀਸ਼ ਕੁਮਾਰ (33) ਪੁੱਤਰ ਸ਼ਾਮ ਲਾਲ ਵਾਸੀ ਇੰਦਰਾਪੁਰੀ, ਸਮਾਣਾ ਮੋਬਾਇਲਾਂ ਦੀ ਦੁਕਾਨ ਕਰਦਾ ਸੀ।
11 ਫਰਵਰੀ ਨੂੰ ਭਾਖੜਾ ਨਹਿਰ ’ਚ ਮੱਛੀਆਂ ਨੂੰ ਆਟਾ ਪਾਉਣ ਗਿਆ ਸੀ ਕਿ ਪੈਰ ਫਿਸਲ ਜਾਣ ਕਾਰਣ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਫਿਰ ਹਫ਼ਤੇ ਬਾਅਦ ਭੂੰਨਾ ਤੋਂ ਲੰਘਦੀ ਭਾਖੜਾ ਨਹਿਰ ’ਚੋਂ ਉਸ ਦੀ ਲਾਸ਼ ਬਰਾਮਦ ਹੋਈ। ਅਧਿਕਾਰੀ ਅਨੁਸਾਰ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।
ਫਿਰੋਜ਼ਪੁਰ: BSF ਦੇ ਜਵਾਨਾਂ ਨੇ ਪਾਕਿ ਤਸਕਰਾਂ ਨੂੰ ਭਜਾਉਣ ਲਈ ਕੀਤੀ ਗੋਲੀਬਾਰੀ, ਹੱਥ ਲੱਗੀ ਕਰੋੜਾਂ ਦੀ ਹੈਰੋਇਨ
NEXT STORY