ਬਠਿੰਡਾ (ਸੁਖਵਿੰਦਰ) : ਇੱਥੇ ਮਾਡਲ ਟਾਊਨ ਫੇਜ਼-1 'ਚ ਗੁਰਦੁਆਰੇ ਦੇ ਪਿੱਛੇ ਰਿੰਗ ਰੋਡ 'ਤੇ ਇੱਕ ਵਿਅਕਤੀ ਦੀ ਗਲੀ-ਸੜੀ ਹੋਈ ਲਾਸ਼ ਮਿਲੀ ਹੈ, ਜੋ ਕਿ ਬਦਬੂ ਮਾਰ ਰਹੀ ਸੀ। ਮ੍ਰਿਤਕ ਦੀ ਲਾਸ਼ ਨੂੰ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸਹਾਰਾ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਗੁਰਦੁਆਰਾ ਸਾਹਿਰ ਦੇ ਪਿੱਤੇ ਰਿੰਗ ਰੋਡ 'ਤੇ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਪਈ ਹੈ। ਸੂਚਨਾ ਮਿਲਣ 'ਤੇ ਸੰਸਥਾ ਮੈਂਬਰ ਵਿੱਕੀ ਕੁਮਾਰ ਅਤੇ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ।
ਥਾਣਾ ਸਿਵਲ ਲਾਈਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਪੁਲਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਲਾਸ਼ 2-3 ਦਿਨ ਪੁਰਾਣੀ ਜਾਪਦੀ ਸੀ। ਮ੍ਰਿਤਕ ਕੋਲ ਅਜਿਹਾ ਕੋਈ ਕਾਗਜ਼ ਨਹੀ ਮਿਲਿਆ, ਜਿਸ ਨਾਲ ਉਸਦੀ ਸ਼ਨਾਖਤ ਹੋ ਸਕੇ। ਸਹਾਰਾ ਟੀਮ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ ਅਤੇ ਇਸਨੂੰ ਸੁਰੱਖਿਅਤ ਰੱਖਿਆ। ਸਹਾਰਾ ਟੀਮ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਲਈ ਯਤਨ ਜਾਰੀ ਹਨ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ
NEXT STORY