ਜਲੰਧਰ (ਜ. ਬ.)– ਦਿੱਲੀ ਤੋਂ ਜਲੰਧਰ ਆ ਕੇ ਲੇਬਰ ਦਾ ਕੰਮ ਕਰ ਰਹੇ ਇਕ ਵਿਅਕਤੀ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਸਮੇਂ ਦੋਆਬਾ ਚੌਂਕ ਦੀ ਸਿਰਫ਼ ਕੁਝ ਦੂਰੀ ’ਤੇ ਪਈ ਮਿਲੀ। ਜਿਵੇਂ ਹੀ ਲੋਕਾਂ ਨੇ ਲਾਸ਼ ਵੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਜਾਂਚ ਲਈ ਥਾਣਾ ਨੰਬਰ 8 ਦੇ ਸਬ-ਇੰਸਪੈਕਟਰ ਜਗਦੀਸ਼ ਲਾਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਐੱਸ. ਆਈ. ਜਗਦੀਸ਼ ਲਾਲ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਇਕ ਦੁਕਾਨ ਦੀਆਂ ਪੌੜੀਆਂ ’ਤੇ ਵਿਅਕਤੀ ਦੀ ਲਾਸ਼ ਪਈ ਸੀ। ਮ੍ਰਿਤਕ ਦੇ ਕੰਨ ਅਤੇ ਨੱਕ ਵਿਚੋਂ ਖ਼ੂਨ ਨਿਕਲ ਰਿਹਾ ਸੀ। ਪੁਲਸ ਨੇ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿਚੋਂ ਮਿਲੇ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਸੋਨੂੰ ਪੁੱਤਰ ਜਸਵੰਤ ਸਿੰਘ ਨਿਵਾਸੀ ਮਹਾਵੀਰ ਨਗਰ ਨਵੀਂ ਦਿੱਲੀ ਵਜੋਂ ਹੋਈ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਐੱਸ. ਆਈ. ਨੂੰ ਦਸਤਾਵੇਜ਼ਾਂ ਤੋਂ ਇਕ ਨੰਬਰ ਵੀ ਮਿਲਿਆ, ਜਿਸ ’ਤੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਨੰਬਰ ਇੰਦਰਜੀਤ ਸਿੰਘ ਦੀ ਦਿੱਲੀ ਵਿਚ ਰਹਿੰਦੀ ਭੂਆ ਦਾ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਪੁਲਸ ਦੀ ਮੰਨੀਏ ਤਾਂ ਇੰਦਰਜੀਤ ਦਾ ਭਤੀਜਾ ਪਹਿਲਾਂ ਜਲੰਧਰ ਵਿਚ ਸਥਿਤ ਇਕ ਕਾਲਜ ਵਿਚ ਪੜ੍ਹਦਾ ਸੀ, ਜਦੋਂ ਕਿ ਖੁਦ ਇੰਦਰਜੀਤ ਜਲੰਧਰ ਵਿਚ ਲੇਬਰ ਦਾ ਕੰਮ ਕਰਦਾ ਸੀ ਅਤੇ ਦੋਆਬਾ ਚੌਕ ਤੋਂ ਹੀ ਲੇਬਰ ਦੇ ਨਾਲ ਚਲਾ ਜਾਂਦਾ ਸੀ ਅਤੇ ਫੁੱਟਪਾਥ ’ਤੇ ਹੀ ਸੌਂ ਜਾਂਦਾ ਸੀ। ਫਿਲਹਾਲ ਉਸ ਦਾ ਭਤੀਜਾ ਦਿੱਲੀ ਸ਼ਿਫਟ ਹੋ ਚੁੱਕਾ ਹੈ। ਇੰਦਰਜੀਤ ਸਿੰਘ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਹਾਲਾਂਕਿ ਲੇਬਰ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਇੰਦਰਜੀਤ ਕਾਫ਼ੀ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਂਦਾ ਸੀ। ਐੱਸ. ਆਈ. ਜਗਦੀਸ਼ ਲਾਲ ਦਾ ਕਹਿਣਾ ਹੈ ਕਿ ਇੰਦਰਜੀਤ ਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਅਸਲ ਕਾਰਨ ਪਤਾ ਲੱਗ ਸਕਣਗੇ।
ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਕਿਆਂ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਲਈ ਅਹਿਮ ਹੁਕਮ ਜਾਰੀ
NEXT STORY