ਫਰੀਦਕੋਟ (ਜਗਤਾਰ, ਸੁਰਿੰਦਰ ਸੇਖਾ)- ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿਚੋਂ ਇਕ 32 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਉਕਤ ਨੌਜਵਾਨ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਪਾਏ ਗਏ ਹਨ। ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਬਕ ਪੁਲਸ ਦੀ PCR ਟੀਮ ਨੂੰ ਨਹਿਰ ਦੇ ਕੰਢੇ 'ਤੇ ਇਕ ਲਾਵਾਰਿਸ ਹਾਲਾਤ ਵਿਚ ਮੋਟਰਸਾਈਕਲ ਪਿਆ ਨਜ਼ਰ ਆਇਆ ਸੀ ਅਤੇ ਜਦੋਂ ਆਸਪਾਸ ਵੇਖਿਆ ਤਾਂ ਕੁਝ ਦੂਰੀ 'ਤੇ ਖ਼ੂਨ ਡੁਲਿਆ ਪਿਆ ਮਿਲਿਆ। ਜਿਸ ਦੀ ਸੁਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਸੌਂਪੇ 2 ਕਰੋੜ ਰੁਪਏ ਦੇ ਚੈੱਕ
ਇਸੇ ਦਰਮਿਆਨ ਕੁਝ ਹੀ ਦੂਰੀ 'ਤੇ ਇਕ ਨੌਜਵਾਨ ਦੀ ਲਾਸ਼ ਨਹਿਰ ਵਿਚੋਂ ਕੱਢੀ ਗਈ। ਨੌਜਵਾਨ ਦੀ ਗਰਦਨ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟ ਲੱਗਾ ਹੋਇਆ ਸੀ। ਜਦ ਪੁਲਸ ਵੱਲੋਂ ਮੋਟਰਸਾਈਕਲ ਦੇ ਨੰਬਰ ਤੋਂ ਮੋਟਰਸਾਈਕਲ ਦੇ ਮਾਲਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਸਾਹਮਣੇ ਆਇਆ ਕੇ ਇਹ ਮੋਟਰਸਾਈਕਲ ਵੀ ਉਸੇ ਨੌਜਵਾਨ ਦਾ ਹੈ, ਜਿਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਸੀ।
ਪੁਲਸ ਦੀ ਮੁੱਢਲੀ ਜਾਂਚ ਵਿਚ ਅਤੇ ਪਰਿਵਾਰ ਵੱਲੋਂ ਸ਼ੱਕ ਜ਼ਾਹਰ ਕੀਤਾ ਗਿਆ ਕਿ ਕਿਸੇ ਵੱਲੋਂ ਨੌਜਵਾਨ ਦਾ ਕਤਲ ਕਰਕੇ ਨਹਿਰ ਵਿਚ ਸੁਟਿਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਕੋਠੇ ਵੜਿੰਗ ਵਜੋਂ ਹੋਈ ਹੈ। ਉਕਤ ਨੌਜਵਾਨਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਫਿਲਹਾਲ ਪੁਲਸ ਵੱਲੋਂ ਲਾਸ਼ ਨੂੰ ਮੈਡੀਕਲ ਹਾਸਪਤਾਲ ਦੇ ਮੋਰਚਰੀ ਵਿਚ ਰਖਵਾਇਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਲੀ ਵੇਈਂ 'ਚ ਡੁੱਬਣ ਕਾਰਨ 22 ਸਾਲਾ ਨੌਜਵਾਨ ਦੀ ਮੌਤ, 5 ਦਿਨ ਬਾਅਦ ਮਿਲੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ
NEXT STORY