ਸੁਲਤਾਨਪੁਰ ਲੋਧੀ/ਕਪੂਰਥਲਾ (ਧੀਰ, ਮੱਲ੍ਹੀ)-ਪਿੰਡ ਦੌਲਤਪੁਰ ਵਿਖੇ 22 ਸਾਲਾ ਨੌਜਵਾਨ ਦੀ ਪਵਿੱਤਰ ਕਾਲੀ ਵੇਈਂ ’ਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਪਾਣੀ ’ਚ ਤੈਰ ਕੇ 5 ਦਿਨਾਂ ਬਾਅਦ ਸਾਹਮਣੇ ਆਈ ਹੈ, ਜਿਸ ਨੂੰ ਐੱਨ. ਡੀ. ਆਰ. ਐੱਫ਼. ਦੀ ਟੀਮ ਨੇ ਬਰਾਮਦ ਕਰ ਲਿਆ ਹੈ। ਦੱਸ ਦੇਈਏ ਕਿ ਐੱਨ. ਡੀ. ਆਰ. ਐੱਫ਼. ਦੇ 19 ਜਵਾਨਾਂ ਦੀ ਟੀਮ ਨੇ 3 ਦਿਨਾਂ ਤੱਕ ਨੌਜਵਾਨ ਦੀ ਭਾਲ ਕੀਤੀ ਪਰ ਨੌਜਵਾਨ ਦਾ ਕੋਈ ਸੁਰਾਗ ਨਾ ਮਿਲਣ ’ਤੇ ਉਹ ਵੀਰਵਾਰ ਨੂੰ ਵਾਪਸ ਚਲੇ ਗਏ।
ਜਾਣਕਾਰੀ ਅਨੁਸਾਰ 5 ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਪਿੰਡ ਦੌਲਤਪੁਰ ਦਾ ਰਹਿਣ ਵਾਲਾ ਇਕ ਨੌਜਵਾਨ ਵਿੱਕੀ ਪਿੰਡ ਦੇ ਕੋਲੋਂ ਲੰਘਦੀ ਕਾਲੀ ਵੇਈਂ ’ਚ ਡੁੱਬ ਗਿਆ ਸੀ। ਰਿਸ਼ਤੇਦਾਰਾਂ ਅਨੁਸਾਰ ਉਸ ਨੂੰ ਪਾਣੀ ’ਚ ਕੋਈ ਚਮਕੀਲੀ ਚੀਜ਼ ਵਿਖਾਈ ਦਿੱਤੀ, ਉਸ ਨੂੰ ਬਾਹਰ ਕੱਢਣ ਲਈ ਉਸ ਨੇ ਵੇਈਂ ’ਚ ਛਾਲ ਮਾਰ ਦਿੱਤੀ ਸੀ ਪਰ ਨੌਜਵਾਨ ਬਾਹਰ ਨਹੀਂ ਆਇਆ।
ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਦੇ ਮਸਲੇ ਨਿਪਟਾਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਨੌਜਵਾਨ ਦੀ ਭਾਲ ਲਈ ਐੱਨ. ਡੀ. ਆਰ. ਐੱਫ਼. ਅਤੇ ਪੀ. ਏ. ਪੀ. ਦੀ ਟੀਮ ਬੁਲਾਈ। ਮੌਕੇ ’ਤੇ ਐੱਨ. ਡੀ. ਆਰ. ਐੱਫ਼. ਦੀ ਟੀਮ ਦੇ ਜਵਾਨਾਂ ਵੱਲੋਂ ਬਚਾਅ ਅਭਿਆਨ ਚਲਾਇਆ ਗਿਆ ਸੀ। ਸ਼ੁੱਕਰਵਾਰ 5 ਦਿਨ ਬਾਅਦ ਐੱਨ. ਡੀ. ਆਰ. ਐੱਫ਼. ਦੀ ਟੀਮ ਨੇ ਪਵਿੱਤਰ ਕਾਲੀ ਵੇਈਂ ’ਚ ਡੁੱਬੇ ਨੌਜਵਾਨ ਵਿੱਕੀ ਦੀ ਲਾਸ਼ ਨੂੰ ਬਾਹਰ ਕੱਢ ਲਿਆ। ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਨੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐੱਨ. ਡੀ. ਆਰ. ਐੱਫ਼. ਦੀ ਟੀਮ ਨੇ ਰੈਸਕਿਊ ਆਪ੍ਰੇਸ਼ਨ ਦੌਰਾਨ ਲਾਸ਼ ਬਰਾਮਦ ਕੀਤੀ ਹੈ। ਫਿਲਹਾਲ ਵਿੱਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ, ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਉੱਘੇ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਜ਼ਰਾ ਬਚ ਕੇ! ASI ਭੁਪਿੰਦਰ ਸਿੰਘ ਗਾਣੇ ਰਾਹੀਂ ਕਰ ਚੁੱਕੇ ਨੇ ਜਾਗਰੂਕ
NEXT STORY