ਹੁਸ਼ਿਆਰਪੁਰ (ਰਾਕੇਸ਼)-ਹੁਸ਼ਿਆਰਪੁਰ-ਚਿੰਤਪੂਰਨੀ ਰਸਤੇ ’ਤੇ ਆਦਮਵਾਲ ਨਹਿਰ ਨੇੜੇ ਪਿੰਡ ਸਲੇਰਨ ਨਿਵਾਸੀ ਭੂਪਿੰਦਰ ਸਿੰਘ ਭਿੰਦਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਿੰਦਾ 2 ਦਿਨਾਂ ਤੋਂ ਘਰ ਤੋਂ ਲਾਪਤਾ ਸੀ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਦੇਰ ਸ਼ਾਮ ਪਿੰਡ ਦੇ 2 ਲੋਕ ਭਿੰਦੇ ਨੂੰ ਘਰੋਂ ਲੈ ਕੇ ਗਏ ਸਨ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਸੂਚਨਾ ਦਿੱਤੀ ਅਤੇ ਆਪਣੇ ਤੌਰ ’ਤੇ ਪਿੰਡ ਵਾਸੀਆਂ ਨਾਲ ਉਸ ਦੀ ਤਲਾਸ਼ ਸ਼ੁਰੂ ਕੀਤੀ। ਅੱਜ ਸਵੇਰੇ ਉਨ੍ਹਾਂ ਨੂੰ ਭਿੰਦੇ ਦਾ ਲਾਸ਼ ਇਥੇ ਝਾੜੀਆਂ ’ਚ ਪਈ ਮਿਲੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਇਕੱਠੇ ਬੈਠ ਪੀਤੀ ਸ਼ਰਾਬ, ਫਿਰ ਕਰ 'ਤਾ ਵੱਡਾ ਕਾਂਡ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਿੰਦਾ ਜਦੋਂ ਘਰੋਂ ਗਿਆ ਸੀ ਤਾਂ ਉਸ ਕੋਲ ਮੋਬਾਇਲ ਫੋਨ ਅਤੇ 8 ਹਜ਼ਾਰ ਰੁਪਏ ਸਨ, ਜੋਕਿ ਉਸ ਕੋਲੋਂ ਨਹੀਂ ਮਿਲੇ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਪੈਸਿਆਂ ਦੇ ਲਾਲਚ ’ਚ ਉਸ ਦਾ ਕਤਲ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਮਾਮਲਾ ਨਸ਼ੇ ਦੀ ਓਵਰਡੋਜ਼ ਦਾ ਲੱਗ ਰਿਹਾ ਹੈ ਪਰ ਫਿਰ ਵੀ ਸਾਰਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਮੌਕੇ ’ਤੇ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਪੁਲਸ ਤੋਂ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਥਾਣੇ 'ਚ ਧਮਾਕੇ ਮਗਰੋਂ ਬੋਲਿਆ ਗੈਂਗਸਟਰ, ਇਹ ਤਾਂ ਟ੍ਰੇਲਰ...ਸਾਂਭ ਲਓ ਪਰਿਵਾਰ
NEXT STORY