ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਆਦਮਪੁਰ 'ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਸ਼ਰਾਬ ਦੇ ਨਸ਼ੇ ਵਿਚ ਇਕ ਮਜ਼ਦੂਰ ਨੇ ਆਪਣੇ ਦੋਸਤ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਹਾਦੀਪੁਰ ਵੈਸਟ ਬੰਗਾਲ ਦੇ ਰਹਿਣ ਵਾਲੇ ਆਨੰਦ ਗੁਰੀਆ ਦੇ ਰੂਪ ਵਿਚ ਹੋਈ ਹੈ। ਉਥੇ ਹੀ ਦੋਸ਼ੀ ਰਾਮਰਾਏ ਚੰਪਈ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਮਰਾਏ ਖ਼ਿਲਾਫ਼ ਥਾਣਾ ਆਦਮਪੁਰ ਵਿਚ ਕਤਲ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਜ਼ਿੰਮੀਦਾਰ ਹਰਦੀਪ ਸਿੰਘ ਦੇ ਬਿਆਨਾਂ 'ਤੇ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਮ੍ਰਿਤਕ ਆਨੰਦ ਗੁਰੀਆ ਆਦਮਪੁਰ ਵਿਚ ਜ਼ਿੰਮੀਦਾਰ ਹਰਦੀਪ ਸਿੰਘ ਦੇ ਕੋਲ ਕੰਮ ਕਰਦਾ ਸੀ। ਉਥੇ ਹੀ ਦੋਸ਼ੀ ਆਦਮਪੁਰ ਵਿਚ ਕਿਸੇ ਹੋਰ ਜ਼ਿੰਮੀਦਾਰ ਦੇ ਕੋਲ ਕੰਮ ਕਰਦਾ ਸੀ। ਦੋਵੇਂ ਐਤਵਾਰ ਦੀ ਰਾਤ ਇਕੱਠੇ ਸ਼ਰਾਬ ਪੀਣ ਗਏ ਸਨ। ਆਦਮਪੁਰ ਵਿਚ ਹੀ ਦੋਵਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਆਨੰਦ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਛਾਤੀ ਅਤੇ ਗਰਦਨ 'ਤੇ ਕੀਤੇ ਗਏ ਤਿੱਖੇ ਵਾਰ
ਦੋਸ਼ੀ ਨੇ ਆਨੰਦ ਦੀ ਛਾਤੀ ਅਤੇ ਗਰਦਨ 'ਤੇ ਕਈ ਵਾਰ ਕੀਤੇ ਸਨ। ਜਦੋਂ ਸੋਮਵਾਰ ਨੂੰ ਸਵੇਰੇ ਆਨੰਦ ਕੰਮ 'ਤੇ ਨਹੀਂ ਆਇਆ ਤਾਂ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੇ ਬਾਅਦ ਪਤਾ ਲੱਗਾ ਕਿ ਆਨੰਦ ਦਾ ਕਤਲ ਕੀਤਾ ਗਿਆ ਹੈ। ਤੁਰੰਤ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲੇ ਦਤੀ ਜਾਂਚ ਕਰਨ ਉਪਰੰਤ ਰਾਮਰਾਏ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਦੇਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੀਤ ਲਹਿਰ ਦਾ 'ਅਲਰਟ', ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੋਖਾਧੜੀ ਦੇ ਮਾਮਲੇ ’ਚ ਔਰਤ ਗ੍ਰਿਫ਼ਤਾਰ, ਨਿਆਇਕ ਹਿਰਾਸਤ 'ਚ ਭੇਜਿਆ
NEXT STORY