ਬਟਾਲਾ(ਬੇਰੀ)-ਕਾਊਂਟਰ ਇੰਟੈਲੀਜੈਂਸ ਬਟਾਲਾ ਦੇ ਸਬ-ਇੰਸਪੈਕਟਰ 'ਤੇ ਗੋਲੀ ਚਲਾਉਣ ਵਾਲੇ ਰਾਜਿੰਦਰ ਕੁਮਾਰ ਉਰਫ ਲਾਡਾ ਦੀ ਦਿੱਲੀ ਵਿਖੇ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਬਟਾਲਾ ਦੀ ਟੀਮ ਦੇ ਅਧਿਕਾਰੀਆਂ ਏ. ਐੱਸ. ਆਈ. ਰਾਜਵਿੰਦਰ ਸਿੰਘ, ਏ. ਐੱਸ. ਆਈ. ਮੰਗਲ ਸਿੰਘ, ਹੌਲਦਾਰ ਹਰਪਾਲ ਸਿੰਘ, ਹੌਲਦਾਰ ਰਾਮ ਗੋਪਾਲ ਸ਼ਰਮਾ, ਹੌਲਦਾਰ ਜਸਬੀਰ ਸਿੰਘ ਤੇ ਹੌਲਦਾਰ ਦਵਿੰਦਰ ਨੇ ਪੱਤਰਕਾਰਾਂ ਨੂੰ ਸਾਂਝੇ ਤੌਰ 'ਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਕਾਹਨੂੰਵਾਨ ਰੋਡ ਸਥਿਤ ਲੱਲੀਆਂ ਵਾਲੀ ਗਲੀ ਵਿਚ ਚਾਰ ਸ਼ੱਕੀ ਵਿਅਕਤੀ ਘੁੰਮ ਰਹੇ ਹਨ, ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੇ ਸਬ-ਇੰਸਪੈਕਟਰ ਖੁਸ਼ਕਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਸਮੇਸ਼ ਨਗਰ ਬਟਾਲਾ ਦੀ ਅਗਵਾਈ ਹੇਠ ਉਹ ਜਦੋਂ ਲੱਲੀਆਂ ਵਾਲੀ ਗਲੀ 'ਚ ਪਹੁੰਚੇ ਸੀ ਤਾਂ ਇੱਥੇ 4 ਨੌਜਵਾਨਾਂ 'ਚੋਂ 1 ਨੌਜਵਾਨ ਰਾਜਿੰਦਰ ਕੁਮਾਰ ਉਰਫ ਲਾਡਾ ਨੇ ਖੁਸ਼ਕਰਨ ਸਿੰਘ 'ਤੇ ਗੋਲੀ ਚਲਾ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਤੇ ਅਸੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਭਰਤੀ ਕਰਵਾਇਆ ਸੀ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ, ਜਦਕਿ ਲਾਡਾ ਸਮੇਤ ਬਾਕੀ ਨੌਜਵਾਨ ਗੋਲੀ ਚਲਾਉਣ ਉਪਰੰਤ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਇਸ ਸਬੰਧੀ ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਲਾਡਾ ਤੇ ਉਸ ਦੇ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਰਾਜਿੰਦਰ ਕੁਮਾਰ ਉਰਫ ਲਾਡਾ ਦੀ ਲਾਸ਼ ਕਰਨਾਲ ਬਾਈਪਾਸ ਦਿੱਲੀ ਤੋਂ ਭੇਤਭਰੀ ਹਾਲਤ ਵਿਚ ਮਿਲੀ ਹੈ। ਕੀ ਕਹਿਣੈ ਐੱਸ. ਐੱਚ. ਓ. ਸਿਵਲ ਲਾਈਨ ਦਾ? : ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਵਲ ਲਾਈਨ ਅਮੋਲਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੌਤ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਉਕਤ ਨੌਜਵਾਨ ਦੇ ਕਤਲ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ ਤੇ ਜਲਦ ਹੀ ਇਸ ਕਤਲ ਦੀ ਗੁੱਥੀ ਸੁਲਝਾ ਲਈ ਜਾਵੇਗੀ।
ਏਅਰਬੇਸ ਦੇ ਨਜ਼ਦੀਕ ਨਾਬਾਲਿਗ ਸ਼ੱਕੀ ਹਾਲਤ 'ਚ ਕਾਬੂ
NEXT STORY