ਲੁਧਿਆਣਾ(ਪੰਕਜ)-ਮੈਡੀਕਲ ਸ਼ਾਪ ਚਲਾਉਣ ਵਾਲੇ ਦੋਸ਼ੀ ਵਲੋਂ ਪਿਲਾਈਆਂ ਗਈਆਂ ਬੂੰਦਾਂ ਨਾਲ ਹੋਈ ਮਾਸੂਮ ਦੀ ਮੌਤ ਦੇ ਮਾਮਲੇ 'ਚ ਸੋਮਵਾਰ ਨੂੰ ਵੀ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਰਿਹਾ। ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਦੋਸ਼ੀ ਦੇ ਕਰਿੰਦਿਆਂ ਦੀ ਗ੍ਰਿਫਤਾਰੀ ਨਾ ਹੋਣ ਅਤੇ ਪੁਲਸ ਵਲੋਂ ਫੜੇ ਗਏ ਤੋੜ-ਭੰਨ ਦੇ ਦੋਸ਼ੀਆਂ ਨੂੰ ਛੱਡਣ ਤੱਕ ਮਾਸੂਮ ਦੀ ਲਾਸ਼ ਦਫਨਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਮਾਮਲਾ ਵਿਗੜਦਾ ਦੇਖ ਪੁਲਸ ਨੇ ਪਰਿਵਾਰ ਨੂੰ ਭਰੋਸੇ 'ਚ ਲੈ ਕੇ ਮਾਹੌਲ ਸ਼ਾਂਤ ਕਰਵਾਇਆ ਅਤੇ ਬੱਚੇ ਦੀ ਲਾਸ਼ ਸਪੁਰਦ-ਏ-ਖਾਕ ਕਰਵਾਈ। ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਪਿਪਲ ਵਾਲਾ ਚੌਕ ਇਲਾਕੇ 'ਚ ਐਤਵਾਰ ਨੂੰ ਰਾਮਦਿਆਲ ਦੇ 9 ਮਹੀਨੇ ਦੇ ਮਾਸੂਮ ਬੱਚੇ ਆਕਾਸ਼ ਨੂੰ ਬੁਖਾਰ ਹੋਣ 'ਤੇ ਪਾਲ ਮੈਡੀਕਲ ਸਟੋਰ ਦੇ ਸੰਚਾਲਕ ਰਾਕੇਸ਼ ਪਾਲ ਪੁੱਤਰ ਮਹੇਸ਼ ਨੇ ਖੁਦ ਹੀ ਡਾਕਟਰ ਬਣਦੇ ਹੋਏ ਦਵਾ ਦੀਆਂ ਬੂੰਦਾਂ ਪਿਲਾ ਦਿੱਤੀਆਂ, ਜਿਸ ਨਾਲ ਮਾਸੂਮ ਦੀ ਮੌਤ ਹੋ ਗਈ। ਉਥੇ ਦੁਕਾਨਦਾਰ ਦੇ ਕਰਿੰਦਿਆਂ ਵਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀ ਖ਼ਬਰ ਮਿਲਣ 'ਤੇ ਭੜਕੇ ਲੋਕਾਂ ਨੇ ਦੋਸ਼ੀਆਂ ਦੀ ਦੁਕਾਨ ਦੀ ਤੋੜ-ਭੰਨ ਕੀਤੀ ਸੀ। ਐਤਵਾਰ ਨੂੰ ਮ੍ਰਿਤਕ ਆਕਾਸ਼ ਦਾ ਪੋਸਟਮਾਰਟਮ ਤਾਂ ਹੋ ਗਿਆ ਪਰ ਸੋਮਵਾਰ ਨੂੰ ਸਥਾਨਕ ਲੋਕਾਂ ਅਤੇ ਪੀੜਤ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਦੁਕਾਨਦਾਰ ਦੇ ਕਰਿੰਦਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖਦੇ ਹੋਏ ਬੱਚੇ ਦੀ ਲਾਸ਼ ਨੂੰ ਦਫਨਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮਾਹੌਲ ਵਿਗੜਦਾ ਦੇਖ ਮੌਕੇ 'ਤੇ ਪਹੁੰਚੇ ਥਾਣਾ ਇੰਚਾਰਜ ਬਿਟਨ ਕੁਮਾਰ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ, ਜਿਸ ਦੇ ਉਪਰੰਤ ਰਿਸ਼ਤੇਦਾਰਾਂ ਨੇ ਲਾਸ਼ ਨੂੰ ਸਪੁਰਦ-ਏ-ਖਾਕ ਕੀਤਾ। ਉਧਰ ਦਵਾ ਦੇਣ ਵਾਲੇ ਦੋਸ਼ੀ ਦੁਕਾਨਦਾਰ ਰਾਕੇਸ਼ ਪਾਲ, ਜਿਸਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਤੋਂ ਪੀੜਤ ਰਿਸ਼ਤੇਦਾਰਾਂ ਨਾਲ ਕੁੱਟਮਾਰ ਕਰਨ ਵਾਲਿਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਗਠਜੋੜ 'ਤੇ 'ਲੰਗਾਹ ਕਾਂਡ' ਦਾ ਲੱਗੇਗਾ ਗਹਿਣ!
NEXT STORY