ਲੁਧਿਆਣਾ(ਮੁੱਲਾਂਪੁਰੀ)-ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਲੰਗਾਹ ਦੀ ਬਦਨਾਮੀ ਸਾਰੀਆਂ ਹੱਦਾਂ ਬੰਨੇ ਟੱਪ ਗਈ, ਉਥੇ ਉਸ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੱਥੇ 'ਤੇ ਬਦਨਾਮੀ ਦਾ ਕਲੰਕ ਲਾ ਗਈ ਹੈ। ਭਾਵੇਂ ਸ਼੍ਰੋ. ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਵਿਚ 'ਚੋਂ ਕੱਢ ਦਿੱਤਾ ਹੈ ਪਰ ਜਿਸ ਤਰੀਕੇ ਨਾਲ ਸ. ਲੰਗਾਹ ਨੂੰ ਮਾਝੇ ਦੀ ਕਮਾਂਡ ਅਤੇ ਗੁਰਦਾਸਪੁਰ ਜ਼ਿਲੇ ਦੀ ਪ੍ਰਧਾਨਗੀ ਤੇ ਵੱਡੇ ਘੱਲੂਘਾਰੇ ਦੀ ਸੇਵਾ ਅਤੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਮਿਲੀ ਹੋਈ ਸੀ, ਉਸ ਕਰ ਕੇ ਆਮ ਲੋਕਾਂ ਵਿਚ ਚਰਚਾ ਹੈ ਕਿ ਇਹ ਸਭ ਕੁੱਝ ਉਸ ਸੁੱਚਾ ਸਿੰਘ ਲੰਗਾਹ ਨੇ ਆਪਣੇ ਜ਼ਬਰ ਜ਼ੋਰ ਨਾਲ ਹੀ ਹਾਸਲ ਕੀਤਾ ਹੋਵੇਗਾ। ਬਾਕੀ ਗੁਰਦਾਸਪੁਰ ਚੋਣ ਵਿਚ ਸੀ. ਡੀ. ਵੀਡੀਓ ਤੇ ਵਾਇਰਲ ਹੋਣ ਨਾਲ ਹੁਣ ਭਾਜਪਾ ਨੂੰ ਵੀ ਮੌਕਾ ਮਿਲ ਜਾਵੇਗਾ ਕਿ ਜੇਕਰ ਚੋਣ ਨਤੀਜੇ ਵਿਚ ਕੋਈ ਉੱਨੀ-ਇੱਕੀ ਹੋ ਗਈ ਤਾਂ ਸਾਰਾ ਭਾਂਡਾ ਅਕਾਲੀ ਦਲ ਦੇ ਸਿਰ ਭੰਨਿਆ ਜਾਵੇਗਾ ਤੇ ਭਵਿੱਖ ਵਿਚ ਵੀ ਭਾਜਪਾ ਲੀਡਰਸ਼ਿਪ ਅਕਾਲੀ ਦਲ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇਗੀ, ਕਿਉਂਕਿ ਵਿਧਾਨ ਸਭਾ ਚੋਣ ਚਿੱਟੇ ਦੇ ਨਸ਼ੇ ਤੇ ਹੋਰਨਾਂ ਕਾਰੋਬਾਰਾਂ ਵਿਚ ਕਥਿਤ ਲਿਪਤ ਹੋਣ 'ਤੇ ਜਿੱਥੇ ਅਕਾਲੀ ਦਲ ਵਿਰੋਧੀ ਤੋਂ ਇਕ ਕੁਰਸੀ ਵੀ ਨਹੀਂ ਬਚਾ ਸਕਿਆ, ਉਥੇ ਭਾਜਪਾ ਦੇ 23 'ਚੋਂ 3 ਜਿੱਤੇ ਅਤੇ ਬਾਕੀ ਬੁਰੀ ਤਰ੍ਹਾਂ ਲੁੜਕ ਗਏ ਸਨ।
ਭਤੀਜੇ 'ਤੇ ਲਾਇਆ 50 ਲੱਖ ਦੀ ਕੀਮਤ ਦੇ ਗਹਿਣੇ ਚੋਰੀ ਕਰਨ ਦਾ ਦੋਸ਼
NEXT STORY