ਬਠਿੰਡਾ(ਸੁਖਵਿੰਦਰ)-ਭੇਤਭਰੀ ਹਾਲਾਤ 'ਚ 2 ਬੇਸਹਾਰਾ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਤਪੁਰਾ ਰੋਡ 'ਤੇ ਵਾਸ਼ਿੰਗ ਲਾਈਨ ਨੇੜੇ ਮੰਜੇ 'ਤੇ ਇਕ ਬਜ਼ੁਰਗ ਨੇ ਦਮ ਤੋੜ ਦਿੱਤਾ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਹਾਰਾ ਜਨਸੇਵਾ ਦੇ ਮੈਂਬਰ ਅਰਜੁਨ, ਗਗਨ ਖੰਨਾ, ਰਾਹੁਲ ਅਤੇ ਸਰਬਜੀਤ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਨੇ ਚਿੱਟਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ, ਹਾਲਾਂਕਿ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਮੁੱਢਲੀ ਕਾਰਵਾਈ ਦੇ ਨਾਲ-ਨਾਲ ਮ੍ਰਿਤਕ ਦੀ ਸ਼ਨਾਖਤ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਮਾਲ ਗੋਦਾਮ ਰੋਡ 'ਤੇ ਇਕ ਬੇਸਹਾਰਾ ਵਿਅਕਤੀ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਲਾਸ਼ ਜੀ. ਆਰ. ਪੀ. ਹੌਲਦਾਰ ਸੌਦਾਗਰ ਸਿੰਘ ਨੇ ਜ਼ਰੂਰੀ ਕਾਰਵਾਈ ਉਪਰੰਤ ਸਿਵਲ ਹਸਪਤਾਲ ਭਿਜਵਾ ਦਿੱਤੀ।
ਸਾਬਕਾ ਮੰਤਰੀ ਦੀ ਯਾਦ 'ਚ ਨਿਰਮਾਣ ਅਧੀਨ ਚੌਕ 'ਤੇ ਬਸਪਾ ਵਰਕਰਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਕੀਤੀ ਸਥਾਪਿਤ, ਸਥਿਤੀ ਤਣਾਅਪੂਰਨ
NEXT STORY