ਸੁਨਾਮ(ਮੰਗਲਾ)—ਰੇਲਗੱਡੀ 'ਚੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ।ਪੋਸਟਮਾਰਟਮ ਸਮੇਂ ਮੱਖਣ ਸਿੰਘ ਵਾਸੀ ਬੱਲਰਾਂ ਨੇ ਦੱਸਿਆ ਕਿ ਸਵੇਰੇ ਮਿੱਠੂ ਰਾਮ ਪੁੱਤਰ ਸੀਤਾ ਰਾਮ ਸ਼ਾਹੂ ਪੱਤੀ ਪਿੰਡ ਬਲਰਾਂ ਉਸ ਦੇ ਨਾਲ ਉਸ ਦੀ ਬੇਟੀ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ ਰਕਮ ਹਾਸਲ ਕਰਨ ਲਈ ਅਰਜ਼ੀ ਦੇਣ ਸੰਗਰੂਰ ਜਾ ਰਿਹਾ ਸੀ ਕਿ ਪਖਾਨੇ ਜਾਣ ਲੱਗਾ ਤਾਂ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲੀ ਕਿ ਉਸ ਦੀ ਬੇਟੀ ਦਾ ਵਿਆਹ 12 ਮਾਰਚ ਨੂੰ ਹੋਣਾ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਜੇਲਾਂ 'ਚ ਕੈਦੀਆਂ ਦੀ ਮੌਤ ਉੱਤੇ ਮੁਆਵਜ਼ੇ 'ਚ ਤਰੁਟੀਆਂ 'ਤੇ ਹਾਈ ਕੋਰਟ ਸਖਤ
NEXT STORY