ਮਾਨਸਾ(ਮੀਰਪੁਰੀਆ)-ਸਹੁਰੇ ਪਰਿਵਾਰ ਵੱਲੋਂ ਜਵਾਈ ਨੂੰ ਪਾਣੀ 'ਚ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾ ਦੇਣ ਨਾਲ ਜਵਾਈ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੰਦੀਪ ਕੁਮਾਰ ਸੋਨੀ ਨੰਗਲ ਕਾਲੋਨੀ ਵਾਸੀ ਦੀ ਪਤਨੀ ਪੂਜਾ ਰਾਣੀ ਕੁਝ ਦਿਨ ਪਹਿਲਾਂ ਲੜਾਈ ਕਰ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਬੀਤੇ ਦਿਨ ਜਦੋਂ ਸੰਦੀਪ ਸੋਨੀ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣ ਸਹੁਰੇ ਘਰ ਗਿਆ ਤਾਂ ਸਹੁਰੇ ਪਰਿਵਾਰ ਨੇ ਉਸ ਨੂੰ ਪਾਣੀ 'ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ। ਹਾਲਤ ਖਰਾਬ ਹੋਣ 'ਤੇ ਪਰਿਵਾਰ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸਬੰਧ 'ਚ ਐੱਸ. ਐੱਚ. ਓ. ਸਿਟੀ-2 ਮਾਨਸਾ ਦੀ ਪੁਲਸ ਨੇ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸੋਨੀ ਦੇ ਪਿਤਾ ਸੀਤਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀ ਕ੍ਰਿਸ਼ਨ ਕੁਮਾਰ ਪੁੱਤਰ ਭੂਰਾ ਰਾਮ, ਸ਼ੰਕੁਤਲਾ ਦੇਵੀ ਪਤਨੀ ਕ੍ਰਿਸ਼ਨ ਕੁਮਾਰ, ਨਰੇਸ਼ ਕੁਮਾਰ ਵਾਸੀ ਮਾਨਸਾ ਤੇ ਸੀਮਾ ਰਾਣੀ 'ਤੇ ਪਰਚਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹਾਲ-ਏ-ਸਿਵਲ ਹਸਪਤਾਲ : ਗਰਭਵਤੀ ਔਰਤ ਨੂੰ ਗੰਭੀਰ ਦੱਸ ਕੇ ਕੀਤਾ ਰੈਫਰ, ਐਂਬੂਲੈਂਸ 'ਚ ਹੋਈ ਨਾਰਮਲ ਡਲਿਵਰੀ
NEXT STORY