ਅੰਮ੍ਰਿਤਸਰ, (ਨੀਰਜ)- ਪੰਜਾਬ ਸਰਕਾਰ ਵੱਲੋਂ ਰਜਿਸਟਰੀ ਸਿਸਟਮ ਨੂੰ ਆਨਲਾਈਨ ਕੀਤੇ ਜਾਣ ਦੇ ਨਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵਸੀਕਾ ਨਵੀਸ ਯੂਨੀਅਨ ਡੀ. ਸੀ. ਕਮਲਦੀਪ ਸਿੰਘ ਸੰਘਾ ਤੇ ਹੋਰ ਪ੍ਰਬੰਧਕੀ ਅਧਿਕਾਰੀਆਂ ਨੂੰ ਆਪਣਾ 13 ਸੂਤਰੀ ਮੰਗ ਪੱਤਰ ਦੇ ਚੁੱਕੀ ਹੈ ਕਿ ਆਨਲਾਈਨ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ, ਇਸ ਦੇ ਬਾਵਜੂਦ ਕੁਝ ਵੱਡੀਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਇਕ ਪਲਾਟ ਦੀ ਰਜਿਸਟਰੀ ਦੇ ਕੇਸ ਵਿਚ ਬਿਆਨਾ ਹੋਣ ਤੋਂ ਬਾਅਦ ਪਲਾਟ ਵੇਚਣ ਵਾਲੇ ਦੀ ਮੌਤ ਹੋ ਗਈ, ਜਦੋਂ ਕਿ ਰਜਿਸਟਰੀ ਦੀ ਅਪੁਆਇੰਟਮੈਂਟ ਮੌਤ ਹੋਣ ਦੇ 2 ਦਿਨਾਂ ਬਾਅਦ ਹਾਲਾਤ ਇਹ ਬਣੇ ਕਿ ਖਰੀਦਣ ਵਾਲੇ ਨੇ ਜੋ ਬਿਆਨੇ ਦੇ ਰੂਪ ਵਿਚ 8 ਲੱਖ ਰੁਪਏ ਦਿੱਤੇ ਸਨ, ਉਹ ਵੀ ਖੂਹ-ਖਾਤੇ ਵਿਚ ਚਲੇ ਗਏ ਕਿਉਂਕਿ ਮਰਨ ਵਾਲੇ ਦੇ ਲਡ਼ਕੇ ਬੋਲ ਰਹੇ ਹਨ ਕਿ ਸਾਡੇ ਤੋਂ ਪੁੱਛ ਕੇ ਬਿਆਨਾ ਥੋਡ਼੍ਹਾ ਕੀਤਾ ਸੀ, ਪਲਾਟ ਖਰੀਦਣ ਵਾਲਾ ਵਿਅਕਤੀ ਹੁਣ ਆਪਣੇ ਬਿਆਨੇ ਦੇ ਰੁਪਏ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਉਸ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਉਸ ਦਾ ਕਹਿਣਾ ਹੈ ਕਿ ਜੇਕਰ ਆਨਲਾਈਨ ਸਿਸਟਮ ਦੀ ਬਜਾਏ ਪਹਿਲਾਂ ਵਾਲਾ ਮੈਨੂਅਲ ਸਿਸਟਮ ਹੁੰਦਾ ਤਾਂ ਉਸ ਦੀ ਰਕਮ ਨਾ ਡੁੱਬਦੀ। ਮੌਕੇ ’ਤੇ ਪਲਾਟ ਦੀ ਬਿਆਨਾ ਰਾਸ਼ੀ ਦੇ ਕੇ ਮੌਕੇ ’ਤੇ ਹੀ ਰਜਿਸਟਰੀ ਹੋ ਜਾਂਦੀ, ਆਨਲਾਈਨ ਰਜਿਸਟਰੀ ਲਈ 2 ਦਿਨ ਇੰਤਜ਼ਾਰ ਨਾ ਕਰਨਾ ਪੈਂਦਾ।
7 ਕਿਲੋ ਚੂਰਾ ਪੋਸਤ ਸਮੇਤ ਟਰੱਕ ਡਰਾਈਵਰ ਕਾਬੂ
NEXT STORY