ਅਬੋਹਰ(ਸੁਨੀਲ)–ਪਿੰਡ ਭਾਗਸਰ ਵਾਸੀ ਇੱਕ ਵਿਅਕਤੀ ਨੇ ਬੀਤੇ ਦਿਨੀਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਅਾਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸਦੀ ਬੀਤੀ ਰਾਤ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ 40 ਸਾਲਾ ਜਸਬੀਰ ਸਿੰਘ ਪੁੱਤਰ ਚਾਨਣ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਬੀਤੇ ਕੁੱਝ ਸਮੇ ਤੋਂ ਮਾਨਸਕ ਰੂਪ ਤੋਂ ਪ੍ਰੇਸ਼ਾਨ ਰਹਿੰਦਾ ਸੀ ਕਿ ਇਸ ਦੇ ਚਲਦੇ 27 ਜੁਲਾਈ ਨੂੰ ਉਸਨੇ ਆਪਣੇ ਖੇਤ ’ਚ ਜਾ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸਦੀ ਹਾਲਤ ਖਰਾਬ ਹੋਣ ’ਤੇ ਉਸਨੂੰ ਇਲਾਜ ਲਈ ਅਬੋਹਰ ਦੇ ਇਕ ਨਿਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰੈਫਰ ਕਰ ਦਿੱਤਾ, ਬਠਿੰਡਾ ਦੇ ਹਸਪਤਾਲ ’ਚ ਉਸਨੇ ਬੀਤੀ ਰਾਤ ਦਮ ਤੋਡ਼ ਦਿੱਤਾ । ਥਾਣਾ ਬਹਾਵਵਾਲਾ ਪੁਲਸ ਨੇ ਅੱਜ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਪਿੰਡ ਰੂਹੇਡ਼ੀਆਂਵਾਲੀ ਵਾਸੀ 26 ਸਾਲਾ ਰੂਸ਼ਪਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਨੇ 6 ਜੁਲਾਈ ਨੂੰ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ। ਜਿਸਦਾ ਇਲਾਜ ਗੰਗਾਨਗਰ ’ਚ ਚੱਲ ਰਿਹਾ ਸੀ। ਉਸਦੀ ਬੀਤੀ ਰਾਤ ਮੌਕ ਹੋ ਗਈ। ਸਦਰ ਥਾਣਾ ਦੇ ਸਹਾਇਕ ਸਬ ਇਨਸਪੈਕਟਰ ਗੁਰਚਰਣ ਸਿੰਘ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
ਖਹਿਰਾ ਦੇ ਹੱਕ ਵਿਚ ਕੇਜਰੀਵਾਲ ਖਿਲਾਫ਼ ਕਾਦੀਆਂ ਹਲਕੇ ਦੇ ਵਾਲੰਟੀਅਰਾਂ ਨੇ ਖੋਲ੍ਹਿਆ ਮੋਰਚਾ
NEXT STORY