ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਅੱਜ ਸਥਾਨਕ ਕਸਬੇ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਵਿਸ਼ੇਸ਼ ਮੀਟਿੰਗ ਸੂਬੇਦਾਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦੀ ਪਾਰਕ ਵਿਚ ਹੋਈ। ਮੀਟਿੰਗ ਦਾ ਮੁੱਖ ਮੁੱਦਾ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਤੇ ਨੇਤਾ ਤੋਂ ਹਟਾਉਣ ਬਾਰੇ ਸੀ।
ਇਸ ਦੌਰਾਨ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਸੰਸਥਾਪਕ ਵਲੰਟੀਅਰ ਸੂਬੇਦਾਰ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਸਮੇਤ ਵਿਚਾਰਾ ਸਾਂਝੇ ਕਰਦਿਆਂ ਆਪ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਪਾਸੇ ਕਰਨ ਦੇ ਤਰੀਕੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਹਡ਼ੀ ਪਾਰਟੀ ਸਵਰਾਜ ਦੀ ਗੱਲ ਕਰਦੀ ਰਹੀ। ਉਸ ਨੇ ਬਿਨਾਂ ਵਿਧਾਇਕਾਂ ਦੀ ਸਲਾਹ ਤੋਂ ਇਹ ਕੰਮ ਕਰ ਕੇ ਡਿਕਟੇਟਰਸ਼ਿਪ ਅਤੇ ਤਾਨਾਸ਼ਾਹੀ ਰਵੱਈਆ ਆਪਣਾ ਲਿਆ ਹੈ। ਜਿਸ ਸਿਧਾਂਤ ਨੂੰ ਮੁੱਖ ਰੱਖ ਕੇ ਇਸ ਪਾਰਟੀ ਦਾ ਗਠਨ ਕੀਤਾ ਗਿਆ ਸੀ ਹੁਣ ਇਹ ਪਾਰਟੀ ਉਸ ਸਿਧਾਂਤ ਤੋਂ ਪੂਰੀ ਤਰਾਂ ਉਲਟ ਹੋ ਕੇ ਦੂਸਰੀਆਂ ਸ਼ਰਮਾਏਦਾਰ ਪਾਟੀਆਂ ਦੀ ਤਰ੍ਹਾਂ ਪਾਰਟੀ ਦੇ ਫ਼ੈਸਲੇ ਲੈ ਰਹੇ ਹਨ। ਇਹ ਰਵੱਈਆ ਪ੍ਰਤੱਖ ਰੂਪ ਵਿਚ ਗੈਰ-ਜਮਹੂਰੀ ਹੈ। ਇਸ ਕਰ ਕੇ ਪਾਰਟੀ ਨੂੰ ਇਸ ਮਸਲੇ ਤੇ ਵਿਧਾਇਕਾਂ ਦੀ ਸਲਾਹ ਨਾਲ ਮੁਡ਼ ਵਿਚਾਰ ਕਰਨੀ ਚਾਹੀਦੀ ਹੈ।
ਇਸ ਮੌਕੇ ਸਤਨਾਮ ਸਿੰਘ ਬਾਗਡ਼੍ਹੀਆਂ ਨੇ ਕਿਹਾ ਹੈ ਕਿ ਜਿਸ ਤਰਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਪਾਣੀ ਦੇ ਮੁੱਦੇ ਉੱਪਰ ਵਿਚਾਰ ਰੱਖਦੇ ਸਨ। ਪਾਰਟੀ ਨੇ ਉਨ੍ਹਾਂ ਨੂੰ ਹਟਾ ਕੇ ਬਹੁਤ ਗ਼ਲਤ ਫ਼ੈਸਲਾ ਲਿਆ ਹੈ। ਖਹਿਰਾ ਨੇ ਆਪਣੇ ਉੱਪਰ ਰਿਸਕ ਲੈ ਕੇ ਸਾਰੇ ਮੁੱਦੇ ਉਠਾਏ ਸਨ। ਅਖੀਰ ਵਿਚ ਆਪ ਵਲੰਟੀਅਰਾਂ ਨੇ ਕਿਹਾ ਉਹ ਬਠਿੰਡੇ ਵਿਚ 2 ਅਗਸਤ ਨੂੰ ਹੋਣ ਵਾਲੀ ਵਲੰਟੀਅਰ ਰੈਲੀ ਵਿਚ ਆਪਣੇ ਹੋਰ ਸਾਥੀਆਂ ਸਮੇਤ ਹਾਜ਼ਰੀ ਭਰਨਗੇ। ਇਸ ਸਮੇਂ ਸੁੱਚਾ ਸਿੰਘ, ਗਿਆਨੀ ਮੇਹਰ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ ਆਦਿ ਆਪ ਵਲੰਟੀਅਰ ਹਾਜ਼ਰ ਸਨ।
ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 2 ਮੈਂਬਰ ਅੜਿੱਕੇ
NEXT STORY