ਭੋਗਪੁਰ/ਕਰਤਾਰਪੁਰ, (ਰਾਣਾ, ਸਾਹਨੀ, ਅਰੋੜਾ, ਪਾਬਲਾ)- ਨਜ਼ਦੀਕੀ ਪਿੰਡ ਖਰਲ ਕਲਾਂ ਦੇ ਇਕ ਨੌਜਵਾਨ ਦੀ ਗੜ੍ਹੀਬਖਸ਼ਾ ਵਿਖੇ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪੁਲਸ ਚੌਕੀ ਪਚਰੰਗਾ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਖਰਲ ਕਲਾਂ ਨਜ਼ਦੀਕ ਭੋਗਪੁਰ ਸ਼ਨੀਵਾਰ ਤੋਂ ਘਰੋਂ ਗਾਇਬ ਸੀ। ਉਸ ਦੀ ਲਾਸ਼ ਥਾਣਾ ਕਰਤਾਰਪੁਰ ਦੇ ਪਿੰਡ ਗੜ੍ਹੀਬਖਸ਼ਾ ਤੋਂ ਮਿਲੀ। ਲਾਸ਼ ਦੇ ਕੋਲੋਂ ਨਸ਼ਾ ਕਰਨ ਵਾਲੀ ਸਰਿੰਜ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਸ ਦੀ ਮੌਤ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਕਾਰਨ ਹੋਈ ਹੈ। ਉਕਤ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤੀ ਹੈ।
ਸ਼ਹਿਰ ਦੀ 80 ਫੀਸਦੀ ਆਬਾਦੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ, ਨਾ ਲੱਗੇ ਟੈਕਸ
NEXT STORY