ਆਦਮਪੁਰ, (ਕਮਲਜੀਤ, ਹੇਮਰਾਜ, ਦਿਲਬਾਗੀ)– ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵੇਰਵੇ ਅਨੁਸਾਰ ਪ੍ਰਮੇਸ਼ਵਰ (70) ਵਾਸੀ ਧਨਾਲ ਇੰਗਲਿਸ਼ ਥਾਣਾ ਨਾਸਰੀ, ਜ਼ਿਲਾ ਰੋਹਤਾਸ (ਬਿਹਾਰ) ਗੁਰਦੁਆਰਾ ਮੇਘੋਵਾਲ ਤੋਂ ਸੜਕ ਦੇ ਰਸਤੇ ਵਾਪਸ ਸਟੇਸ਼ਨ ਵੱਲ ਆ ਰਿਹਾ ਸੀ ਕਿ ਪਿੱਛੋਂ ਆ ਰਹੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਵਾਰਸਾਂ ਦੇ ਆਉਣ ਤੱਕ ਲਾਸ਼ ਜਲੰਧਰ ਹਸਪਤਾਲ ਵਿਖੇ ਰੱਖ ਦਿੱਤੀ ਹੈ।
ਫੋਕਲ ਪੁਆਇੰਟ ਵਿਚ ਹੀ ਹੈ ਡੇਂਗੂ ਤੇ ਮਲੇਰੀਆ ਦੀ ਫੈਕਟਰੀ
NEXT STORY