ਭੁੱਚੋ ਮੰਡੀ (ਨਾਗਪਾਲ) — ਭੁੱਚੋ-ਬਠਿੰਡਾ ਰੇਲਵੇ ਲਾਈਨ 'ਤੇ ਪਿੰਡ ਬੁਰਜ਼ ਕਾਹਨ ਸਿੰਘ ਵਾਲਾ ਦੇ ਰੇਲਵੇ ਫਾਟਕ ਨੇੜੇ ਰੇਲਗੱਡੀ ਹੇਠ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਸਹਾਰਾ ਵੈਲਫੇਅਰ ਕਲਬ ਭੁੱਚੋ ਤੇ ਸਹਾਰਾ ਗਰੁੱਪ ਭੁੱਚੋ ਖੁਰਦ ਦੇ ਵਾਲੰਟੀਅਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕਲਬ ਦੇ ਸ਼ਿਵਜੀਰਾਮ ਸਿੰਗਲਾ ਤੇ ਕੀਮਤੀ ਲਾਲ ਬਿੱਟੂ ਨੂੰ ਦੱਸਿਆ ਕਿ ਮ੍ਰਿਤਕ ਔਰਤ ਦੇ ਸਰੀਰ ਦੇ ਟੁਕੜੇ ਖਿਲਰੇ ਪਏ ਸਨ, ਜਿਨ੍ਹਾਂ ਨੂੰ ਇਕੱਠਾ ਕਰ ਕੇ ਸਹਾਰਾ ਗਰੁੱਪ ਦੇ ਵਾਲੰਟੀਅਰਾਂ ਨੇ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਹੈ।
ਟ੍ਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਦਰਦਨਾਕ ਮੌਤ, ਨਹੀਂ ਹੋ ਸਕੀ ਸ਼ਨਾਖਤ
NEXT STORY