ਸੁਲਤਾਨਪੁਰ ਲੋਧੀ (ਸੋਢੀ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੇ ਸੁਲਤਾਨਪੁਰ ਲੋਧੀ ਦੇ ਇੱਕ ਹੋਰ ਵਿਅਕਤੀ ਨੂੰ ਨਿਗਲ ਲਿਆ ਹੈ, ਜਿਸ ਕਾਰਨ ਸੁਲਤਾਨਪੁਰ ਲੋਧੀ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਸੰਬੰਧੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਮੁਹੱਲਾ ਦੀਵਾਨਾ ਨਿਵਾਸੀ 75 ਸਾਲਾ ਵਿਅਕਤੀ ਵਿਨੋਦ ਧੀਰ ਜੋ ਕਿ ਇਸ ਸਮੇਂ 'ਚ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਜੇਰੇ ਇਲਾਜ ਸੀ, ਦੀ ਮੌਤ ਹੋ ਗਈ ਹੈ । ਉਨ੍ਹਾਂ ਦੱਸਿਆ ਕਿ 10 ਦਿਨ ਪਹਿਲਾਂ ਉਕਤ ਵਿਅਕਤੀ ਦੀ ਟੈਸਟ ਕਰਨ ਉਪਰੰਤ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਐੱਸ. ਐੱਮ. ਓ. ਡਾ.ਅਨਿਲ ਮਨਚੰਦਾ ਨੇ ਦੱਸਿਆ ਕਿ 21 ਅਗਸਤ ਨੂੰ ਉਕਤ ਵਿਅਕਤੀ ਦਾ ਕੋਰੋਨਾ ਸੈਂਪਲ ਲਿਆ ਗਿਆ ਸੀ ਜਿਸ ਮਗਰੋਂ ਉਸਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸਨੂੰ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਸੀ ਪਰ ਦੋ ਦਿਨ ਪਹਿਲਾਂ ਹੀ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਸੀ। ਜਿਸਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਸਵੇਰੇ 9:30 ਵਜੇ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕੋਰੋਨਾ ਪੀੜਤ ਦੇ ਅੰਤਿਮ ਸੰਸਕਾਰ ਲਈ ਸਿਹਤ ਮਹਿਕਮੇ ਵਲੋਂ ਟੀਮ ਭੇਜ ਦਿੱਤੀ ਗਈ ਹੈ। ਕੋਰੋਨਾ ਪੀੜਤ ਦੀ ਮੌਤ ਹੋਣ 'ਤੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਫ਼ਿਲਹਾਲ ਕੋਰੋਨਾ ਪੀੜਤ ਬਜ਼ੁਰਗ ਦੀ ਮੌਤ ਨਾਲ ਪਰਿਵਾਰ ਅਤੇ ਮ੍ਰਿਤਕ ਦੇ ਸਕੇ-ਸਬੰਧੀ ਦੁਖੀ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਖ਼ਰਾਬ ਹੋ ਰਹੇ 'ਕੋਰੋਨਾ' ਦੇ ਹਾਲਾਤ, 4 ਲੋਕਾਂ ਦੀ ਮੌਤ, 147 ਨਵੇਂ ਮਰੀਜ਼
ਸੁਲਤਾਨਪੁਰ ਲੋਧੀ ਖੇਤਰ 'ਚ ਕੋਰੋਨਾ ਦੇ 3 ਨਵੇਂ ਮਾਮਲੇ
ਸਿਹਤ ਮਹਿਕਮੇ ਵਲੋਂ ਲਏ ਗਏ ਸੈਂਪਲਾਂ 'ਚ ਸੋਮਵਾਰ ਨੂੰ 1ਜਨਾਨੀ ਅਤੇ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿੰਨਾਂ 'ਚ ਸੁਲਤਾਨਪੁਰ ਰੂਰਲ ਦੀ ਵਸਨੀਕ 28 ਸਾਲਾ ਜਨਾਨੀ, ਪੁੱਡਾ ਕਾਲੋਨੀ ਦਾ ਵਸਨੀਕ 29 ਸਾਲਾ ਨੌਜਵਾਨ ਅਤੇ ਪਿੰਡ ਦੀਪੇਵਾਲ ਦਾ ਵਸਨੀਕ 55 ਸਾਲਾ ਵਿਅਕਤੀ ਸ਼ਾਮਲ ਹਨ। ਇਸਦੀ ਪੁਸ਼ਟੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ.ਅਨਿਲ ਮਨਚੰਦਾ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਸੈਂਪਲ ਲਏ ਜਾਣਗੇ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਲਈ ਡੀ. ਸੀ. ਦੇ ਨਵੇਂ ਹੁਕਮ ਜਾਰੀ
ਲੁਧਿਆਣਾ ਦੇ ਗਿੱਲ ਰੋਡ 'ਚ ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਵੀਡੀਓ 'ਚ ਦੇਖੋ ਹੈਰਾਨ ਕਰਦੀ ਘਟਨਾ
NEXT STORY