ਸਾਹਨੇਵਾਲ — ਇਥੋਂ ਦੇ ਨੇੜਲੇ ਪਿੰਡ ਕੰਗਣੀਵਾਲ ਵਿਖੇ ਇਕ ਬਜ਼ੁਰਗ ਦੀ ਉਸ ਦੇ ਘਰ 'ਚੋਂ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਹਰਦੇਵ ਸਿੰਘ (75) ਪੁੱਤਰ ਕਹਿਰ ਸਿੰਘ ਦੀ ਲਾਸ਼ ਅੱਜ ਸਵੇਰੇ ਪਿੰਡ ਵਾਸੀਆਂ ਨੇ ਉਸ ਦੇ ਘਰ 'ਚ ਪਈ ਦੇਖੀ। ਹਰਦੇਵ ਸਿੰਘ ਦੀਆਂ ਲੱਤਾਂ-ਬਾਹਾਂ ਨੂੰ ਬੰਨਿਆ ਹੋਇਆ ਸੀ। ਉਸ ਦੇ ਗਰਦਨ 'ਤੇ ਕਿਸੇ ਤਿੱਖੇ ਹਥਿਆਰ ਨਾਲ ਵਾਰ ਕੀਤੇ ਦੇਖੇ ਗਏ ਸਨ। ਪਿੰਡ ਵਾਸੀਆਂ ਮੁਤਾਬਕ ਹਰਦੇਵ ਸਿੰਘ ਘਰ 'ਚ ਆਪਣੇ ਇਕ ਨੌਜਵਾਨ ਪੁੱਤਰ ਨਾਲ ਰਹਿੰਦਾ ਸੀ। ਜੋ ਕਿ ਉਸ ਨੇ ਆਪਣੇ ਪਤਨੀ ਅਤੇ ਧੀ ਦੀ ਮੌਤ ਹੋਣ ਤੋਂ ਬਾਅਦ ਗੋਦ ਲਿਆ ਸੀ। ਪਰ ਗੋਦ ਲਿਆ ਪੁੱਤਰ ਵੀ ਮੰਦਬੁਧੀ ਨਿਕਲਿਆ। ਹਰਦੇਵ ਸਿੰਘ ਹੀ ਉਸ ਦਾ ਪਾਲਣ-ਪੋਸ਼ਣ ਕਰਦਾ ਸੀ, ਅੱਜ ਜਦੋਂ ਉਸ ਦੀ ਲਾਸ਼ ਪਿੰਡ ਵਾਸੀਆਂ ਨੇ ਘਰ 'ਚ ਪਈ ਦੇਖੀ ਤਾਂ ਉਸ ਦਾ ਪੁੱਤਰ ਵੀ ਘਰ 'ਚ ਹੀ ਮੌਜੂਦ ਸੀ, ਪਰ ਉਹ ਮੰਦਬੁਧੀ ਹੋਣ ਕਾਰਨ ਘਟਨਾ ਬਾਰੇ ਕੁਝ ਵੀ ਦੱਸਣ ਦੀ ਹਾਲਤ 'ਚ ਨਹੀਂ ਸੀ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਹਰ ਪਾਸਿਓ ਜਾਂਚ ਕਰ ਰਹੀ ਹੈ। ਹਰਦੇਵ ਸਿੰਘ ਕੋਲ ਖੇਤੀ ਅਤੇ ਕਮਿਰਸ਼ੀਅਲ ਜ਼ਮੀਨ ਕਾਫੀ ਜ਼ਿਆਦਾ ਸੀ।
ਚਾਰ ਮਹੀਨਿਆਂ ਚ ਸੂਬੇ ਦੀ ਜਨਤਾ ਦਾ ਕਾਂਗਰਸ ਸਰਕਾਰ ਤੋਂ ਹੋਇਆ ਮੋਹ ਭੰਗ: ਵਿਧਾਇਕ ਚੰਦੂਮਾਜਰਾ
NEXT STORY