ਜਲਾਲਾਬਾਦ (ਨਿਖੰਜ, ਜਤਿੰਦਰ, ਆਦਰਸ਼ ਜੋਸਨ)-ਪੰਜਾਬ ’ਚ ਦਾਜ ਰੂਪੀ ਦੈਂਤ ਦੀ ਬਲੀ ਅਨੇਕਾਂ ਵਿਆਹੁਤਾ ਕੁੜੀਆਂ ਚੜ੍ਹ ਚੁੱਕੀਆਂ ਹਨ ਅਤੇ ਕਈਆਂ ਨੂੰ ਦਾਜ ਦੀ ਖਾਤਰ ਸਹੁਰੇ ਪਰਿਵਾਰ ’ਚ ਰਹਿ ਕੇ ਤਸ਼ੱਦਦ ਸਹਿਣ ਕਰਨੇ ਪੈ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਦਾਜ ਰੂਪੀ ਦੈਂਤ ਨੂੰ ਖਤਮ ਕਰਨ ਲਈ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂ, ਜਿਸ ਕਾਰਨ ਦਾਜ ਲੋਭੀ ਲੋਕਾਂ ਦੇ ਹੌਸਲੇ ਵਧ ਰਹੇ ਹਨ। ਜਲਾਲਾਬਾਦ ਦੇ ਦਸਮੇਸ਼ ਨਗਰ ’ਚ ਵਿਆਹੁਤਾ ਦੀ ਬੱਚੀ ਨੂੰ ਜਨਮ ਦੇਣ ਮਗਰੋਂ ਮੌਤ ਹੋਣ ’ਤੇ ਪੇਕੇ ਪਰਿਵਾਰ ਨੇ ਦਾਜ ਦੀ ਮੰਗ ਕਰਨ ਸਣੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਪਤੀ ਸਮੇਤ ਹੋਰ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਕਥਿਤ ਇਲਜ਼ਾਮ ਲਗਾਏ ਹਨ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਦਸਮੇਸ਼ ਨਗਰ ਵਾਸੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਭੈਣ ਸਰਬਜੀਤ ਕੌਰ ਦਾ ਵਿਆਹ ਡੇਢ ਸਾਲ ਹਲਕਾ ਗੁਰੂਹਰਸਹਾਏ ਦੇ ਪਿੰਡ ਬਿੱਲੀਮਾਰ ’ਚ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ ਅਤੇ ਇਸਤਰੀ ਧੰਨ ਦੇ ਰੂਪ ’ਚ ਉਨ੍ਹਾਂ ਵੱਲੋਂ ਸੋਨੇ ਦੇ ਗਹਿਣੇ ਤੇ ਗੱਡੀ ਸਵਿਫਟ ਵੀ ਦਿੱਤੀ ਗਈ ਸੀ। ਉਸ ਨੇ ਅੱਗੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਆਹ ਸਮੇਂ ਤੋਂ ਹੀ ਸਹੁਰੇ ਪਰਿਵਾਰ ਨੇ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਪੁਲਸ ਵੱਲੋਂ ਉਨ੍ਹਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ ।
ਇਹ ਖ਼ਬਰ ਵੀ ਪੜ੍ਹੋ : ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਅਹਿਮ ਬਿਆਨ
ਉਸ ਨੇ ਕਿਹਾ ਕਿ ਜਦੋਂ ਲੜਕੀ ਦੇ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਕਿ ਲੜਕੀ ਦੇ ਗਰਭ ਵਿਚ ਲੜਕੀ ਹੈ ਤਾਂ ਉਸ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਹ ਬੀਮਾਰ ਹੋ ਗਈ ਤਾਂ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ। ਕੁੜੀ ਨੂੰ ਜਨਮ ਦੇਣ ਤੋਂ ਬਾਅਦ ਉਸ ਦਾ ਦੇਹਾਂਤ ਹੋ ਗਿਆ, ਹੱਦ ਤਾਂ ਉਦੋਂ ਹੋ ਗਈ, ਜਦੋਂ ਉਸ ਦਾ ਜੀਜਾ ਤੇ ਇਕ ਹੋਰ ਰਿਸ਼ਤੇਦਾਰ ਨਵਜੰਮੀ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਾਜ ਦੇ ਲੋਭੀ ਸਹੁਰੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕਿਸੇ ਵੀ ਵਿਆਹੁਤਾ ਨੂੰ ਸਹੁਰੇ ਪਰਿਵਾਰ ਤੋਂ ਤਸ਼ੱਦਦ ਨਾ ਸਹਿਣਾ ਪਵੇ।
ਸਹੁਰੇ ਪਰਿਵਾਰ ਨੇ ਨਕਾਰੇ ਸਾਰੇ ਦੋਸ਼
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਮ੍ਰਿਤਕ ਵਿਆਹੁਤਾ ਦੇ ਦਿਓਰ ਸਤਨਾਮ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਜੋ ਵੀ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਬੇਬੁਨਿਆਦ ਹਨ। ਸਾਰਾ ਪਰਿਵਾਰ ਵਿਆਹੁਤਾ ਦਾ ਡੀ. ਐੱਮ. ਸੀ. ਲੁਧਿਆਣੇ ਵਿਚ ਇਲਾਜ ਦੌਰਾਨ 6 ਤੋਂ 7 ਲੱਖ ਰੁਪਏ ਇਲਾਜ ’ਤੇ ਲਗਾ ਚੁੱਕਾ ਹੈ ਤੇ ਸਾਡਾ ਸਾਰਾ ਘਰ ਉੱਜੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਨਵਜੰਮੀ ਬੱਚੀ ਦਾ ਇਲਾਜ ਵੀ ਕਰਵਾ ਰਹੇ ਹਨ।
ਭਿਆਨਕ ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 4 ਸਾਲਾ ਮਾਸੂਮ ਦੀ ਦਰਦਨਾਕ ਮੌਤ
NEXT STORY